ਨਵੀਂ ਦਿੱਲੀ— ਦਿੱਲੀ ਪੁਲਸ ਨੇ ਪੰਜ ਤਾਰਾ ਹੋਟਲਾਂ 'ਚ ਲਗਜ਼ਰੀ ਤਰੀਕੇ ਨਾਲ ਛੁੱਟੀਆਂ ਗੁਜ਼ਾਰਨ ਵਾਲਾ ਯਾਤਰਾ ਪੈਕੇਜ ਦੇਣ ਦੀ ਆੜ 'ਚ ਦੇਸ਼ਭਰ 'ਚ 2 ਹਜ਼ਾਰ ਤੋਂ ਜ਼ਿਆਦਾ ਲੋਕਾਂ ਨਾਲ ਕਥਿਤ ਤੌਰ 'ਤੇ ਕਰੋੜਾਂ ਰੁਪਏ ਠੱਗਣ ਵਾਲੇ 40 ਸਾਲਾਂ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਕਮਿਸ਼ਨਰ ਮਧੁਰ ਵਰਮਾ ਨੇ ਦੱਸਿਆ ਕਿ ਦੋਸ਼ੀ ਰਮਨ ਕਪੁਰ ਦਿੱਲੀ, ਉੱਤਰ ਪ੍ਰਦੇਸ਼ ਅਤੇ ਗੁਜਰਾਤ 'ਚ ਧੋਖਾਧੜੀ ਦੇ ਕਈ ਮਾਮਲਿਆਂ 'ਚ ਲੋੜਿੰਦਾ ਹੈ। ਉਸ ਨੂੰ 19 ਅਤੇ 20 ਜੂਨ ਦੀ ਮੱਧ ਰਾਤ ਨੂੰ ਮੱਧ ਪ੍ਰਦੇਸ਼ ਦੇ ਇੰਦੌਰ 'ਚ ਦੱਖਣੀ ਤੁਕੋਗੰਜ ਦੇ ਕਲਿੰਗ ਹੋਟਲ ਤੋਂ ਬਾਹਰ ਗ੍ਰਿਫਤਾਰ ਕੀਤਾ ਗਿਆ।
ਜੋੜਾ, ਜਿਸ ਨੇ 9 ਸਾਲਾਂ ਤੋਂ ਕੁਝ ਨਹੀਂ ਖਾਧਾ, ਫਿਰ ਵੀ ਜਿਊਂਦਾ
NEXT STORY