ਬਰੇਲੀ 'ਚ ਮਾਂ ਦੇ ਪ੍ਰੇਮੀ ਨੇ ਬਣਾਇਆ 'ਧੀ' ਨੂੰ ਹਵਸ ਦਾ ਸ਼ਿਕਾਰ

You Are HereNational
Tuesday, April 17, 2018-1:00 AM

ਬਰੇਲੀ— ਉੱਤਰ ਪ੍ਰਦੇਸ਼ 'ਚ ਬਰੇਲੀ ਦੇ ਬਾਰਾਦਾਰੀ ਇਲਾਕੇ 'ਚ ਨਰਸਿੰਗ ਦੀ ਵਿਦਿਆਰਥਣ ਨਾਲ ਬਲਾਤਕਾਰ ਦੇ ਦੋਸ਼ 'ਚ ਉਸ ਦੀ ਮਾਂ ਦੇ ਪ੍ਰੇਮੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਵਿਦਿਆਰਥਣ ਕੋਤਵਾਲੀ ਇਲਾਕੇ ਦੇ ਇਕ ਹਸਪਤਾਲ 'ਚ ਨਰਸਿੰਗ ਦੀ ਇੰਟਰਨਸ਼ਿਪ ਕਰ ਰਹੀ ਹੈ। ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਦੇ ਗੈਰ-ਕਾਨੂੰਨੀ ਸਬੰਧ ਹਰਿਦੁਆਰ ਦੇ ਪੁਰਸ਼ੋਤਮ ਵਿਹਾਰ ਕਾਲੋਨੀ ਦੇ ਵਿਵੇਕ ਸ਼ਰਮਾ ਨਾਲ ਹੋ ਗਏ।
ਵਿਦਿਆਰਥਣ ਦਾ ਦੋਸ਼ ਹੈ ਕਿ ਮਾਂ ਦੀ ਗੈਰ-ਮੌਜੂਦਗੀ 'ਚ ਵਿਵੇਕ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ ਤੇ ਮੋਬਾਈਲ 'ਤੇ ਉਸ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨ ਲੱਗਾ। ਇਸੇ ਦੌਰਾਨ ਹਿੰਮਤ ਜੁਟਾ ਕੇ ਵਿਦਿਆਰਥਣ ਨੇ ਆਪ ਬੀਤੀ ਪੁਲਸ ਨੂੰ ਸੁਣਾਈ। ਪੁਲਸ ਨੇ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਤਲਾਸ਼ੀ 'ਚ ਦੋਸ਼ੀ ਦੇ ਮੋਬਾਈਲ 'ਚ ਪੀੜਤਾ ਦੀ ਅਸ਼ਲੀਲ ਵੀਡੀਓ ਬਰਾਮਦ ਹੋ ਗਈ ਹੈ। ਵਿਦਿਆਰਥਣ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ।

Edited By

Baljitsingh

Baljitsingh is News Editor at Jagbani.

Popular News

!-- -->