ਗੋਰਖਪੁਰ - ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਪਿਪਰਾਈਚ ਖੇਤਰ ਵਿਚ ਟਾਇਲਟ ਬਣਾਉਣ ਦੇ ਵਿਰੋਧ ਵਿਚ ਐਤਵਾਰ ਨੂੰ ਇਕ ਵਿਅਕਤੀ ਦੀ ਉਸ ਦੇ ਚਚੇਰੇ ਭਰਾਵਾਂ ਨੇ ਇੱਟ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਪਿਪਰਾਈਚ ਖੇਤਰ ਦੇ ਇਸਲਾਮਾਪੁਰ ਪਿੰਡ ਵਿਚ ਵਿਸ਼ਰਾਮ ਯਾਦਵ (55) ਟਾਇਲਟ ਬਣਵਾ ਰਿਹਾ ਸੀ। ਇਸੇ ਦੌਰਾਨ ਉਸ ਦੇ ਦੋ ਚਚੇਰੇ ਭਰਾਵਾਂ ਨੇ ਉਸ ਦਾ ਵਿਰੋਧ ਕੀਤਾ ਅਤੇ ਦੋਹਾਂ ਧਿਰਾਂ ਵਿਚ ਤੂੰ-ਤੂੰ, ਮੈਂ-ਮੈਂ ਦੌਰਾਨ ਗੱਲਬਾਤ ਵਧ ਗਈ ਅਤੇ ਵਿਸ਼ਰਾਮ ਦੀ ਇੱਟ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ ਗਈ।
ਜਾਸੂਸੀ 'ਚ ਸ਼ਾਮਲ ਸੀ ਰਾਮ ਰਹੀਮ? ਡੇਰੇ ਤੋਂ ਮਿਲੇ ਸਪਾਈ ਕੈਮਰੇ ਤੇ ਓ. ਬੀ. ਵੈਨ!
NEXT STORY