ਜੈਪੁਰ— ਇੱਥੋਂ ਦੇ ਸ਼ਿਵਦਾਸਪੁਰਾ ਥਾਣਾ ਖੇਤਰ 'ਚ ਸੋਮਵਾਰ ਦੀ ਸਵੇਰ ਇਕ ਨੌਜਵਾਨ ਦੀ ਸੜੀ ਹੋਈ ਲਾਸ਼ ਮਿਲੀ। ਇਸ ਲਾਸ਼ ਦੇ ਮਿਲਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਅਨੁਸਾਰ ਖਾਤੀਪੁਰਾ ਰੇਲਵੇ ਸਟੇਸ਼ਨ ਕੋਲ ਦਾਂਤਲੀ ਪਿੰਡ 'ਚ ਬੀੜ ਦੀ ਢਾਣੀ ਕੋਲ ਖਾਲੀ ਖੇਤ 'ਚ ਸੜੀ ਹੋਈ ਲਾਸ਼ ਦੇਖ ਕੇ ਇਕ ਪਿੰਡ ਵਾਸੀ ਨੇ ਪੁਲਸ ਨੂੰ ਜਾਣਕਾਰੀ ਦਿੱਤੀ।
ਮ੍ਰਿਤਕ ਦੀ ਉਮਰ ਕਰੀਬ 30 ਸਾਲ ਹੈ। ਅੱਗ ਨਾਲ ਨੌਜਵਾਨ ਦਾ ਸਰੀਰ ਬੁਰੀ ਤਰ੍ਹਾਂ ਨਾਲ ਸੜ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ 'ਤੇ ਵੱਡੀ ਗਿਣਤੀ 'ਚ ਪਿੰਡ ਵਾਸੀ ਜਮ੍ਹਾ ਹੋ ਗਏ। ਪੁਲਸ ਨੇੜੇ-ਤੇੜੇ ਦੇ ਲੋਕਾਂ ਤੋਂ ਪੁੱਛ-ਗਿੱਛ ਕਰ ਕੇ ਮ੍ਰਿਤਕ ਦੀ ਪਛਾਣ ਦੀ ਕੋਸ਼ਿਸ਼ ਕਰ ਰਹੀ ਹੈ। ਨੌਜਵਾਨ ਦੀ ਪਛਾਣ ਦੇ ਬਾਅਦ ਹੀ ਕਤਲ ਅਤੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਥਾਣਾ ਅਧਿਕਾਰੀ ਦੀਪਕ ਖੰਡੇਲਵਾਲ ਨੇ ਦੱਸਿਆ ਕਿ ਖਾਤੀਪੁਰਾ ਸਟੇਸ਼ਨ ਕੋਲ ਖੇਤ 'ਚ ਸੜੀ ਹੋਈ ਲਾਸ਼ ਮਿਲਣ ਦੀ ਜਾਣਕਾਰੀ ਮਿਲੀ ਸੀ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਮ੍ਰਿਤਕ ਦੇ ਸਰੀਰ 'ਤੇ ਕੋਈ ਡੂੰਘੀ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਹੋ ਸਕਦਾ ਹੈ ਕਿ ਕਿਸੇ ਨੇ ਉਸ 'ਤੇ ਤੇਲ ਸੁੱਟ ਕੇ ਕਤਲ ਕੀਤਾ ਹੋਵੇ।
ਇਸ ਸ਼ਿਵਲਿੰਗ ਦੇ ਸਾਹਮਣੇ ਆਉਂਦੇ ਹੀ ਕੁਆਰੇ ਲੜਕੇ-ਲੜਕੀਆਂ ਨਾਲ ਹੋ ਜਾਂਦਾ ਹੈ ਕੁਝ ਅਜਿਹਾ
NEXT STORY