ਆਂਧਰਾ ਪ੍ਰਦੇਸ਼- ਆਂਧਰਾ ਪ੍ਰਦੇਸ਼ ਵਿਚ ਕਾਂਗਰਸ ਦੇ ਕੁਝ ਕਰਮਚਾਰੀਆਂ ਨੇ ਇਕ ਸਿਆਸੀ ਪ੍ਰੋਗਰਾਮ ਦੌਰਾਨ 2 ਕਬੂਤਰਾਂ ਨੂੰ ਰਾਕੇਟ ਨਾਲ ਬੰਨ ਕੇ ਹਵਾ 'ਚ ਉੱਡਾ ਦਿੱਤਾ। ਪੰਛੀਆਂ ਨਾਲ ਅਜਿਹੀ ਬੇਰਹਿਮੀ ਭਰੀ ਘਟਨਾ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲੇ ਵਾਪਰੀ। ਇਹ ਘਟਨਾ ਪੱਛਮੀ ਗੋਦਾਵਰੀ ਜ਼ਿਲੇ 'ਚ ਸੂਬਾ ਕਾਂਗਰਸ ਮੁਖੀ ਐਨ. ਰਘੂਵੀਰ ਰੈੱਡੀ ਦਾ ਸਵਾਗਤ ਕਰਨ ਲਈ ਇਕ ਪ੍ਰੋਗਰਾਮ ਦੌਰਾਨ ਹੋਈ।
ਦਰਅਸਲ ਕਰਮਚਾਰੀ ਆਪਣੇ ਕਾਂਗਰਸ ਮੁਖੀ ਨੂੰ ਖੁਸ਼ ਕਰਨਾ ਚਾਹੁੰਦੇ ਸਨ, ਇਸ ਲਈ ਕਰਮਚਾਰੀਆਂ ਨੇ ਕਬੂਤਰ ਨੂੰ ਰਾਕੇਟ ਨਾਲ ਬੰਨ੍ਹ ਕੇ ਫਿਰ ਉਸ ਨੂੰ ਅੱਗ ਲਾ ਦਿੱਤੀ ਤੇ ਕਬੂਤਰ ਰਾਕੇਟ ਨਾਲ ਅਸਮਾਨ 'ਚ ਉੱਡ ਗਿਆ। ਹਾਲਾਂਕਿ ਸਥਾਨਕ ਕਾਂਗਰਸ ਮੁਖੀ ਨੇ ਇਸ ਘਟਨਾ ਤੋਂ ਬਾਅਦ ਦੁਖ ਜ਼ਾਹਰ ਕੀਤਾ ਹੈ। ਰਘੂਵੀਰ ਨੇ ਇਸ ਘਟਨਾ ਨੂੰ ਲੈ ਕੇ ਮੁਆਫੀ ਮੰਗੀ ਹੈ। ਇਸ ਘਟਨਾ 'ਤੇ ਰਘੂਇਸ ਘਟਨਾ 'ਤੇ ਸਵਾਲ ਤਾਂ ਇਹ ਹੀ ਖੜ੍ਹਾ ਹੁੰਦਾ ਹੈ ਕਿ ਮਨੁੱਖ ਆਪਣੇ ਸਵਾਰਥ ਲਈ ਪੰਛੀਆਂ ਤਕ ਨੂੰ ਮੋਹਰਾ ਬਣਾ ਰਿਹਾ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਦੋਸਤ ਹੀ ਕਰ ਗਿਆ ਦਗਾ, ਪਹਿਲਾਂ ਧੋਖੇ ਨਾਲ ਬੁਲਾਇਆ ਤੇ ਫਿਰ ਦਿੱਤੀ ਰੂਹ ਕੰਬਾ ਦੇਣ ਵਾਲੀ ਮੌਤ (ਦੇਖੋ ਤਸਵੀਰਾਂ)
NEXT STORY