ਵਾਸ਼ਿੰਗਟਨ/ਨਵੀਂ ਦਿੱਲੀ— ਇਕ ਅਮਰੀਕੀ ਥਿੰਕ ਟੈਂਕ ਦੇ ਸਰਵੇਖਣ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਸਿਆਸਤ 'ਚ 'ਅਜੇ ਵੀ' ਸਭ ਤੋਂ ਪਸੰਦੀਦਾ ਹਸਤੀ ਹੈ। ਸਰਵੇਖਣ ਵਿਚ ਭਾਰਤ ਦੇ ਕਰੀਬ 2464 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ। ਥਿੰਕ ਟੈਂਕ 'ਪਿਊ ਰਿਸਰਚ ਸੈਂਟਰ' ਨੇ ਇਹ ਸਰਵੇਖਣ ਕੀਤਾ ਹੈ। ਇਸ ਸਾਲ 21 ਫਰਵਰੀ ਤੋਂ 10 ਮਾਰਚ ਦਰਮਿਆਨ ਕਰਵਾਏ ਗਏ ਸਰਵੇਖਣ ਅਨੁਸਾਰ 88 ਫੀਸਦੀ ਅੰਕੜਿਆਂ ਦੇ ਨਾਲ ਮੋਦੀ ਨੂੰ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ (58 ਫੀਸਦੀ) 'ਤੇ 30 ਅੰਕਾਂ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (57 ਫੀਸਦੀ) 'ਤੇ 31 ਅੰਕਾਂ, ਜਦਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (39 ਫੀਸਦੀ) 'ਤੇ 39 ਅੰਕਾਂ ਦੀ ਲੀਡ ਮਿਲੀ ਹੋਈ ਹੈ।
ਬਿਜਲੀ ਵਾਲੇ ਖੰਬੇ ਨਾਲ ਟਕਰਾਈ ਪੰਜਾਬ ਰੋਡਵੇਜ਼ ਦੀ ਬੱਸ, ਹੋਇਆ ਬਚਾਅ
NEXT STORY