ਜੰਮੂ— ਜੰਮੂ ਅਖਨੂਰ ਹਾਈਵੇਅ 'ਤੇ ਪਵਨ ਆਈਸਕ੍ਰੀਮ ਨੇੜੇ 14 ਅਕਤੂਬਰ ਦੀ ਸਵੇਰੇ ਮੋਟਰ ਸਾਈਕਲ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ। ਜਿਸ ਦੇ ਚੱਲਦੇ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਇਸ ਗੱਲ ਦਾ ਪਤਾ ਪੁਲਸ ਨੂੰ ਚੱਲਿਆ ਤਾਂ ਉਨ੍ਹਾਂ ਨੇ ਘਟਨਾ ਸਥਾਨ 'ਤੇ ਪੁੱਜ ਕੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਘਰ 'ਚ ਰੱਖਵਾ ਦਿੱਤਾ ਅਤੇ ਕਠੁਆ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਰਾਜ ਕੁਮਾਰ ਜੋ ਕਿ ਟਰੱਕ ਚਾਲਕ ਹਨ ਉਹ ਜ਼ਖਮੀ ਹੋ ਗਏ, ਜਿਸ ਨੂੰ ਪੁਲਸ ਨੇ ਇਲਾਜ ਲਈ ਜੀ.ਐਮ.ਸੀ 'ਚ ਭਰਤੀ ਕਰਵਾਇਆ ਅਤੇ ਉਸ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਊਧਵ ਨੇ ਕੌਂਸਲਰਾਂ ਨੂੰ ਦਿੱਤੇ 5-5 ਕਰੋੜ ਰੁਪਏ- ਰਾਜ ਠਾਕਰੇ
NEXT STORY