ਮੁੰਬਈ— ਮੁੰਬਈ ਨਗਰ ਬਾਡੀ 'ਚ ਸ਼ੁੱਕਰਵਾਰ ਨੂੰ ਵਿਰੋਧੀ ਸ਼ਿਵ ਸੈਨਾ 'ਚ ਆਪਣੀ ਪਾਰਟੀ ਦੇ 7 ਕੌਂਸਲਰਾਂ ਦੇ ਚੱਲੇ ਜਾਣ 'ਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਉਨ੍ਹਾਂ 'ਚੋਂ ਹਰੇਕ ਨੂੰ 5-5 ਕਰੋੜ ਰੁਪਏ ਦੇ ਕੇ 'ਪੈਸੇ ਦੀ ਗੰਦੀ ਰਾਜਨੀਤੀ' ਕੀਤੀ ਹੈ।
ਸ਼ਿਵ ਸੈਨਾ ਦੇ ਸੰਸਥਾਪਕ ਅਤੇ ਆਪਣੇ ਚਾਚਾ ਮਰਹੂਮ ਬਾਲ ਠਾਕਰੇ ਨੂੰ ਯਾਦ ਕਰਦੇ ਹੋਏ ਮਨਸੇ ਮੁਖੀ ਨੇ ਕਿਹਾ ਕਿ ਅਜਿਹੀ ਹੀ ਗੰਦੀ ਰਾਜਨੀਤੀ ਕਾਰਨ 2006 'ਚ ਉਨ੍ਹਾਂ ਨੇ ਸ਼ਿਵ ਸੈਨਾ ਛੱਡ ਦਿੱਤੀ ਸੀ। ਬ੍ਰਹਿਮੁੰਬਈ ਮਹਾਨਗਰਪਾਲਿਕਾ 'ਚ ਦੂਜੀ ਸਭ ਤੋਂ ਵੱਡੀ ਪਾਰਟੀ ਭਾਜਪਾ ਨੇ ਵੀ ਇਸ ਦਲਬਦਲ ਦੇ ਆਲੋਕ 'ਚ ਸ਼ਿਵ ਸੈਨਾ 'ਤੇ 'ਖਰੀਦ-ਫਰੋਖਤ' ਦਾ ਦੋਸ਼ ਲਾਇਆ। ਹਾਲਾਂਕਿ ਊਧਵ ਠਾਕਰੇ ਨੇ ਇਸ ਨੂੰ ਘਰ ਵਾਪਸੀ ਦੱਸਿਆ।
ਵਿਆਹ ਦਾ ਸਪਨਾ ਦਿਖਾ ਕੇ ਕਰਵਾਇਆ ਵੇਸਵਾਪੁਣੇ ਦਾ ਧੰਦਾ, ਸੰਸਦੀ ਮੈਂਬਰ ਨੂੰ ਬਿਆਨ ਕੀਤਾ ਦਰਦ
NEXT STORY