ਜੰੰਮੂ— ਪੀਰ ਪੰਜਾਲ ਇਲਾਕੇ 'ਚ ਸ਼ਨੀਵਾਰ ਸਵੇਰੇ ਭਾਰੀ ਬਰਫਬਾਰੀ ਹੋਈ ਹੈ। ਇਸ ਬਰਫਬਾਰੀ ਹੋਣ ਨਾਲ ਇਕ ਵਾਰ ਫਿਰ ਮੁਗਲ ਰੋਡ 'ਤੇ ਟ੍ਰੈਫਿਕ ਬੰਦ ਕਰ ਦਿੱਤੀ ਹੈ। ਰਿਪੋਰਟ ਮਿਲੀ ਹੈ ਕਿ ਸ਼ੋਪੀਆਂ ਜ਼ਿਲੇ ਦੇ ਉੱਪਰੀ ਇਲਾਕੇ 'ਚ ਵੀ ਬਰਫਬਾਰੀ ਹੋਈ ਹੈ। ਤਾਜਾ ਬਰਫਬਾਰੀ ਨਾਲ ਪੂਰੇ ਸੂਬੇ 'ਚ ਠੰਡ ਵਧ ਗਈ ਹੈ ਅਤੇ ਲੋਕਾਂ ਨੂੰ ਗਰਮ ਕੱਪੜਿਆਂ 'ਚ ਦੇਖਿਆ ਗਿਆ ਹੈ। 13 ਨਵੰਬਰ ਦੀ ਬਾਰਿਸ਼ ਤੋਂ ਬਾਅਦ ਪੂਰਾ ਮੌਸਮ ਬਦਲ ਗਿਆ। ਸ਼ਨੀਵਾਰ ਨੂੰ ਹੋਏ ਤਾਜਾ ਬਰਫਬਾਰੀ ਕਾਰਨ ਕਈ ਜਗ੍ਹਾ 'ਤੇ ਟ੍ਰੈਫਿਕ ਰੋਕਿਆ ਗਿਆ ਕਿਉਂਕਿ ਬਰਫ ਨਾਲ ਸੜਕਾਂ ਬੰਦ ਹੋ ਗਈਆਂ ਸਨ।
ਯੂਟਿਊਬ ਤੋਂ ਸਹਾਇਤਾ ਲੈ ਕੇ ਕਰਦੇ ਹਨ ਖੇਤੀ, ਫੇਸਬੁੱਕ-ਵਾਟਸਐਪ 'ਤੇ ਵੇਚਦੇ ਹਨ ਫਸਲ
NEXT STORY