ਨਵੀਂ ਦਿੱਲੀ - ਇਸ ਸਾਲ ਜਨਵਰੀ ਤੋਂ ਮਾਰਚ ਦੌਰਾਨ ਸੱਤ ਵੱਡੇ ਸ਼ਹਿਰਾਂ ਵਿੱਚ ਰਿਹਾਇਸ਼ੀ ਵਿਕਰੀ ਵਿਚ 14 ਫ਼ੀਸਦੀ ਦਾ ਵਾਧਾ ਹੋਇਆ ਹੈ। ਐਨਾਰੋਕ ਮੁਤਾਬਕ ਮੰਗ ਮਜ਼ਬੂਤ ਬਣੀ ਹੋਈ ਹੈ। ਮੁੰਬਈ ਮਹਾਨਗਰ ਖੇਤਰ (ਐੱਮ.ਐੱਮ.ਆਰ.), ਪੁਣੇ, ਬੈਂਗਲੁਰੂ ਅਤੇ ਹੈਦਰਾਬਾਦ ਵਿੱਚ ਰਿਹਾਇਸ਼ੀ ਜਾਇਦਾਦ ਦੀ ਵਿਕਰੀ ਵਧੀ ਹੈ, ਹਾਲਾਂਕਿ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ), ਚੇਨਈ ਅਤੇ ਕੋਲਕਾਤਾ ਵਿੱਚ ਇਹਨਾਂ ਵਿੱਚ ਗਿਰਾਵਟ ਆਈ ਹੈ।
ਇਹ ਵੀ ਪੜ੍ਹੋ - ਭਾਰਤੀ ਸੈਲਾਨੀਆਂ 'ਚ ਵਧਿਆ ਆਸਟ੍ਰੇਲੀਆ ਜਾਣ ਦਾ ਚਾਅ, ਸਾਲ ਦੇ ਸ਼ੁਰੂ 'ਚ ਹੀ ਪੁੱਜੇ ਹਜ਼ਾਰਾਂ ਲੋਕ
ਰੀਅਲ ਅਸਟੇਟ ਸਲਾਹਕਾਰ ਐਨਾਰੋਕ ਨੇ ਦੇਸ਼ ਦੇ ਚੋਟੀ ਦੇ ਸੱਤ ਰਿਹਾਇਸ਼ੀ ਬਾਜ਼ਾਰਾਂ ਵਿੱਚ ਵਿਕਰੀ ਨਾਲ ਜੂੜੇ ਅੰਕੜੇ ਬੁੱਧਵਾਰ ਨੂੰ ਜਾਰੀ ਕੀਤੇ। ਅੰਕੜਿਆਂ ਮੁਤਾਬਕ ਚੋਟੀ ਦੇ 7 ਸ਼ਹਿਰਾਂ ਵਿਚ ਇਸ ਸਾਲ ਜਨਵਰੀ-ਮਾਰਚ ਤਿਮਾਹੀ 'ਚ ਰਿਹਾਇਸ਼ੀ ਵਿਕਰੀ 14 ਫ਼ੀਸਦੀ ਵਧ ਕੇ 1,30,170 ਇਕਾਈ ਹੋ ਗਈ, ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 1,13,775 ਇਕਾਈ ਸੀ। ਐਨਾਰੋਕ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ, ''1.5 ਕਰੋੜ ਰੁਪਏ ਅਤੇ ਇਸ ਤੋਂ ਵੱਧ ਕੀਮਤ ਵਾਲੇ ਮਹਿੰਗੇ ਮਕਾਨਾਂ ਦੀ ਮੰਗ ਵਿੱਚ ਮਹੱਤਵਪੂਰਨ ਵਾਧੇ ਦੇ ਵਿਚਕਾਰ ਇਸ ਤਿਮਾਹੀ ਵਿੱਚ ਪਿਛਲੇ ਦਹਾਕੇ ਵਿੱਚ ਸਭ ਤੋਂ ਵੱਧ ਵਿਕਰੀ ਦਰਜ ਕੀਤੀ ਗਈ ਹੈ।''
ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ
ਜਨਵਰੀ-ਮਾਰਚ ਦੌਰਾਨ MMR 'ਚ ਰਿਹਾਇਸ਼ੀ ਵਿਕਰੀ 24 ਫ਼ੀਸਦੀ ਵਧ ਕੇ 42,920 ਇਕਾਈ ਹੋ ਗਈ, ਜੋ ਇਕ ਸਾਲ ਪਹਿਲਾਂ ਇਸੇ ਮਿਆਦ 'ਚ 34,690 ਇਕਾਈਆਂ ਸੀ। ਪੁਣੇ 'ਚ ਰਿਹਾਇਸ਼ੀ ਵਿਕਰੀ 19,920 ਇਕਾਈਆਂ ਤੋਂ 15 ਫ਼ੀਸਦੀ ਵਧ ਕੇ 22,990 ਇਕਾਈਆਂ ਹੋ ਗਈ। ਹੈਦਰਾਬਾਦ 'ਚ ਰਿਹਾਇਸ਼ੀ ਵਿਕਰੀ 38 ਫ਼ੀਸਦੀ ਵੱਧ ਕੇ 14,280 ਇਕਾਈਆਂ ਤੋਂ 19,660 ਇਕਾਈਆਂ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ - ਦੇਸ਼ 'ਚ ਰਹਿਣ ਵਾਲੇ ਲੋਕਾਂ ਲਈ ਵੱਡੀ ਖ਼ਬਰ : 4 ਦਿਨਾਂ ਦੇ ਅੰਦਰ ਇਹ ਕੰਮ ਪੂਰੇ ਨਾ ਕਰਨ 'ਤੇ ਹੋ ਸਕਦਾ ਨੁਕਸਾਨ
ਬੈਂਗਲੁਰੂ 'ਚ 15,660 ਇਕਾਈਆਂ ਤੋਂ 14 ਫ਼ੀਸਦੀ ਵਧ ਕੇ 17,790 ਇਲਾਈ ਰਹੀ। ਹਾਲਾਂਕਿ, ਦਿੱਲੀ-ਐੱਨਸੀਆਰ ਵਿੱਚ ਰਿਹਾਇਸ਼ੀ ਵਿਕਰੀ ਵਿਚ 9 ਫ਼ੀਸਦੀ ਦੀ ਗਿਰਾਵਟ ਆਈ ਅਤੇ ਇਹ 17,160 ਇਕਾਈਆਂ ਤੋਂ ਘੱਟ ਕੇ 15,650 ਇਕਾਈ ਰਹਿ ਗਈ। ਕੋਲਕਾਤਾ 'ਚ ਵੀ ਰਿਹਾਇਸ਼ੀ ਵਿਕਰੀ 6,185 ਇਕਾਈਆਂ ਤੋਂ 9 ਫ਼ੀਸਦੀ ਘੱਟ ਕੇ 5,650 ਇਕਾਈ ਤੇ ਚੇਨਈ 'ਚ ਵਿਕਰੀ ਛੇ ਫ਼ੀਸਦੀ ਘੱਟ ਕੇ 5,510 ਇਕਾਈ ਰਹਿ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ 'ਚ ਵਿਕਰੀ 5,880 ਇਕਾਈ ਸੀ।
ਇਹ ਵੀ ਪੜ੍ਹੋ - iPhone ਖਰੀਦਣ ਵਾਲੇ ਲੋਕਾਂ ਲਈ ਵੱਡੀ ਖ਼ਬਰ, 35 ਹਜ਼ਾਰ ਰੁਪਏ ਤੋਂ ਘੱਟ ਹੋਈਆਂ ਕੀਮਤਾਂ
ਚੋਟੀ ਦੇ ਸੱਤ ਸ਼ਹਿਰਾਂ ਵਿੱਚ ਔਸਤ ਰਿਹਾਇਸ਼ੀ ਜਾਇਦਾਦ ਦੀਆਂ ਕੀਮਤਾਂ ਵਿੱਚ 2024 ਦੀ ਪਹਿਲੀ ਤਿਮਾਹੀ ਵਿੱਚ ਸਾਲ-ਦਰ-ਸਾਲ 10 ਤੋਂ 32 ਫ਼ੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ 'ਤੇ ਟਿੱਪਣੀ ਕਰਦੇ ਹੋਏ ਸਿਗਨੇਚਰ ਗਲੋਬਲ ਦੇ ਚੇਅਰਮੈਨ ਪ੍ਰਦੀਪ ਅਗਰਵਾਲ ਨੇ ਕਿਹਾ ਕਿ ਮਜ਼ਬੂਤ ਮੰਗ ਕਾਰਨ ਵਿਕਰੀ ਵਧੀ ਹੈ। ਗੁਰੂਗ੍ਰਾਮ ਸਥਿਤ ਕ੍ਰਿਸੁਮੀ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਮੋਹਿਤ ਜੈਨ ਨੇ ਕਿਹਾ ਕਿ ਰਿਹਾਇਸ਼ੀ ਮੰਗ, ਖ਼ਾਸ ਤੌਰ 'ਤੇ ਪ੍ਰੀਮੀਅਮ ਅਤੇ ਅਤਿ-ਲਗਜ਼ਰੀ ਘਰਾਂ ਲਈ ਜ਼ਿਆਦਾ ਹੈ। ਇਸ ਦੇ 2024 ਵਿੱਚ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ED ਦੀ ਹਿਰਾਸਤ 'ਚ ਵਿਗੜੀ ਅਰਵਿੰਦ ਕੇਜਰੀਵਾਲ ਦੀ ਸਿਹਤ
NEXT STORY