ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ ਦੇ ਨੇਤਾ ਆਸ਼ੀਸ਼ ਖੇਤਾਨ ਦੀ ਉਸ ਪਟੀਸ਼ਨ 'ਤੇ ਸੋਮਵਾਰ ਸੁਣਵਾਈ ਕਰਨ ਤੋਂ ਨਾਂਹ ਕਰ ਦਿੱਤੀ, ਜਿਸ ਵਿਚ ਉਨ੍ਹਾਂ ਕੱਟੜਪੰਥੀ ਸੰਗਠਨਾਂ ਕੋਲੋਂ ਮੌਤ ਦੀਆਂ ਧਮਕੀਆਂ ਮਿਲਣ ਦਾ ਦੋਸ਼ ਲਾਇਆ ਸੀ। ਮਾਣਯੋਗ ਜੱਜ ਏ. ਕੇ. ਗੋਇਲ ਅਤੇ ਯੂ. ਯੂ. ਲਲਿਤ 'ਤੇ ਆਧਾਰਿਤ ਡਵੀਜ਼ਨ ਬੈਂਚ ਨੇ ਖੇਤਾਨ ਨੂੰ ਆਪਣੀ ਪਟੀਸ਼ਨ ਦੇ ਨਾਲ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਕਿਹਾ। ਖੇਤਾਨ ਨੇ ਇਸ ਪਟੀਸ਼ਨ 'ਚ ਇਹ ਬੇਨਤੀ ਵੀ ਕੀਤੀ ਸੀ ਕਿ ਉਹ ਅਜਿਹੀਆਂ ਸ਼ਿਕਾਇਤਾਂ ਨਾਲ ਨਜਿੱਠਣ ਲਈ ਜਾਂਚ ਏਜੰਸੀਆਂ ਲਈ ਦਿਸ਼ਾ-ਨਿਰਦੇਸ਼ ਤਿਆਰ ਕਰੇ। 'ਆਪ' ਨੇਤਾ ਨੇ 24 ਮਈ ਨੂੰ ਸੁਪਰੀਮ ਕੋਰਟ ਵਿਖੇ ਸੰਪਰਕ ਕਰ ਕੇ ਕਥਿਤ ਖਤਰਿਆਂ ਤੋਂ ਸੁਰੱਖਿਆ ਮੰਗੀ ਸੀ।
ਹਰਿਆਣਾ ਸਰਕਾਰ ਨੇ ਕੀਤੇ 34 ਆਈ.ਏ.ਐੱਸ. ਤੇ ਐੱਚ.ਸੀ.ਐੱਸ. ਅਧਿਕਾਰੀਆਂ ਦੇ ਤਬਾਦਲੇ
NEXT STORY