ਭਿੰਡ- ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਵਿਚ ਇਕ ਔਰਤ ਨੇ ਆਪਣੇ ਦੋ ਪ੍ਰੇਮੀਆਂ ਨਾਲ ਮਿਲ ਕੇ ਆਪਣੇ ਪਤੀ ਦੀ ਹੱਤਿਆ ਕਰਵਾ ਕੇ ਲਾਸ਼ ਨੂੰ ਨਦੀ 'ਚ ਵਹਾ ਦਿੱਤਾ। ਪੁਲਸ ਨੇ ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਸੂਤਰਾਂ ਮੁਤਾਬਕ ਜੈਤਪੁਰਾ ਮੰਡੀ ਵਾਸੀ ਕਰਨ ਸਿੰਘ ਦਾ 11 ਸਤੰਬਰ ਨੂੰ ਉਸ ਦੀ ਪਤਨੀ ਕਮਲਾ ਨੇ ਆਪਣੇ ਦੋ ਪ੍ਰੇਮੀਆਂ ਸ਼ਿਵ ਸਿੰਘ ਅਤੇ ਮੇਘ ਸਿੰਘ ਨਾਲ ਮਿਲ ਕੇ ਹੱਤਿਆ ਕਰ ਦਿੱਤੀ ਸੀ। ਪੁਲਸ ਨੇ ਅਗਲੇ ਦਿਨ ਉਸ ਦੀ ਲਾਸ਼ ਬਰਾਮਦ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਨੇ ਤਿੰਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ 'ਚੋਂ ਇਕ ਦੋਸ਼ੀ ਦੀ ਗਰਭਵਤੀ ਪਤਨੀ ਨੂੰ ਜਦੋਂ ਆਪਣੇ ਪਤੀ ਦੀ ਕਰਤੂਤ ਪਤਾ ਲੱਗੀ, ਤਾਂ ਉਸ ਨੇ ਖੂਹ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਮੁਤਾਬਕ ਕਰਨ ਸਿੰਘ ਨੇ ਦੋ ਮਹੀਨੇ ਪਹਿਲਾਂ ਆਪਣੀ ਪਤਨੀ ਕਮਲਾ ਨੂੰ ਉਸ ਦੇ ਪ੍ਰੇਮੀ ਅਤੇ ਰਿਸ਼ਤੇ 'ਚ ਜੀਜੇ ਸ਼ਿਵ ਸਿੰਘ ਨਾਲ ਇੰਤਰਾਜ਼ਯੋਗ ਹਾਲਤ ਵਿਚ ਦੇਖ ਲਿਆ ਸੀ।
ਉਸ ਤੋਂ ਬਾਅਦ ਗੁੱਸੇ 'ਚ ਆਏ ਪਤੀ ਨੇ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ। ਕੁਝ ਦਿਨ ਬਾਅਦ ਕਮਲਾ ਦੀ ਮਾਂ ਦਾ ਦਿਹਾਂਤ ਹੋ ਗਿਆ ਤਾਂ ਉਹ ਆਪਣੇ ਪੇਕੇ ਚਲੀ ਗਈ, ਜਿੱਥੇ ਉਸ ਨੇ ਆਪਣੇ ਦੋਹਾਂ ਪ੍ਰੇਮੀਆਂ ਨਾਲ ਮਿਲ ਕੇ ਪਤੀ ਨੂੰ ਟਿਕਾਣੇ ਲਾਉਣ ਦੀ ਸਾਜ਼ਿਸ਼ ਰਚੀ। 11 ਸਤੰਬਰ ਨੂੰ ਪਤੀ ਕਰਨ ਆਪਣੀ ਪਤਨੀ ਨੂੰ ਲੈਣ ਲਈ ਸਹੁਰੇ ਘਰ ਆਇਆ। ਇਸ ਦੌਰਾਨ ਦੋਸ਼ੀ ਔਰਤ ਨੇ ਆਪਣੇ ਦੋਹਾਂ ਪ੍ਰੇਮੀਆਂ ਨੂੰ ਵੀ ਬੁਲਾ ਲਿਆ। ਇੱਥੇ ਤਿੰਨਾਂ ਨੇ ਸ਼ਰਾਬ ਪੀ ਕੇ ਕਰਨ ਸਿੰਘ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਨਦੀ ਵਿਚ ਸੁੱਟ ਦਿੱਤਾ। ਪੁਲਸ ਨੇ ਦੱਸਿਆ ਕਿ ਅਗਲੇ ਦਿਨ ਲਾਸ਼ ਬਰਾਮਦ ਹੋਣ ਤੋਂ ਬਾਅਦ ਜਾਂਚ ਸ਼ੁਰੂ ਕੀਤੀ। ਜਾਂਚ ਤੋਂ ਬਾਅਦ ਤਿੰਨੋਂ ਦੋਸ਼ੀਆਂ ਨੂੰ ਕੱਲ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਦਾ ਕਹਿਣਾ ਹੈ ਕਿ ਔਰਤ ਦੇ ਆਪਣੇ ਜੀਜੇ ਅਤੇ ਮੂੰਹ ਬੋਲੇ ਭਰਾ ਨਾਲ ਨਾਜਾਇਜ਼ ਸੰਬੰਧ ਸਨ। ਕਮਲਾ ਸ਼ਿਵ ਸਿੰਘ ਨਾਲ ਰਹਿਣਾ ਚਾਹੁੰਦੀ ਸੀ, ਇਸ ਲਈ ਉਸ ਨੇ ਆਪਣੇ ਪਤੀ ਨੂੰ ਰਾਹ ਤੋਂ ਹਟਾਉਣ ਦੀ ਸਾਜ਼ਿਸ਼ ਰਚੀ ਸੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।ਸ਼ਰੇਆਮ ਸੜਕ 'ਤੇ ਨਿਵਸਤਰ ਹੋ ਗਿਆ ਪੂਰਾ ਪਰਿਵਾਰ (ਦੇਖੋ ਤਸਵੀਰਾਂ)
NEXT STORY