ਬੀਟਿੰਗ ਰਿਟਰੀਟ ਦੇ ਨਾਲ ਗਣਤੰਤਰ ਦਿਵਸ ਸਮਾਰੋਹ ਹੋਇਆ ਸਮਾਪਤ

You Are HereNational
Friday, January 30, 2015-5:34 AM

ਨਵੀਂ ਦਿੱਲੀ— ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਮੌਜੂਦਗੀ ਵਿਚ ਵੀਰਵਾਰ ਇਥੇ ਇਤਿਹਾਸਕ ਵਿਜੇ ਚੌਕ 'ਤੇ ਆਯੋਜਿਤ ਬੀਟਿੰਗ ਰਿਟਰੀਟ ਵਿਚ ਫੌਜ ਦੇ ਵੱਖ-ਵੱਖ ਬੈਂਡਾਂ ਨੇ ਆਪਣੀਆਂ ਧੁਨਾਂ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਚਾਰ ਦਿਨ ਤਕ ਚੱਲੇ 66ਵੇਂ ਗਣਤੰਤਰ ਦਿਵਸ ਸਮਾਰੋਹਾਂ ਦਾ ਸਮਾਪਨ ਹੋ ਗਿਆ। ਫੌਜ ਦੀ ਵਾਪਸੀ ਦੇ ਰੂਪ ਵਿਚ ਮਨਾਏ ਜਾਣ ਵਾਲੇ ਬੀਟਿੰਗ ਰਿਟਰੀਟ ਸਮਾਰੋਹ ਨੂੰ ਦਰਸ਼ਕਾਂ ਨੇ ਨਾ ਸਿਰਫ ਪਸੰਦ ਕੀਤਾ ਸਗੋਂ ਉਹ ਦੇਸ਼ ਭਗਤੀ ਦੀਆਂ ਧੁਨਾਂ 'ਤੇ ਗੁਣਗੁਣਾਉਂਦੇ ਵੀ ਨਜ਼ਰ ਆਏ। ਸਮਾਰੋਹ ਵਿਚ ਰਾਸ਼ਟਰਪਤੀ ਮੁਖਰਜੀ ਤੋਂ ਇਲਾਵਾ ਉਪ ਰਾਸ਼ਟਰਪਤ ਹਾਮਿਦ ਅੰਸਾਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਮਨੋਹਰ ਪਾਰਿਕਰ ਤੇ ਕਈ ਹੋਰ ਕੇਂਦਰੀ ਮੰਤਰੀ ਅਤੇ ਵਿਦੇਸ਼ੀ ਮਹਿਮਾਨ ਵੀ ਮੌਜੂਦ ਸਨ।

About The Author

Prof. sandeep

Prof. sandeep is News Editor at Jagbani.

!-- -->