ਫਗਵਾੜਾ (ਹਰਜੋਤ)-ਇੱਥੇ ਪ੍ਰੋਫੈਸਰ ਕਾਲੋਨੀ ਇਲਾਕੇ 'ਚ 2 ਧਿਰਾਂ ਦੀ ਹੋਈ ਲੜਾਈ 'ਚ ਪੁਲਸ ਨੇ ਦੋਵਾਂ ਧਿਰਾਂ ਦੇ 6 ਮੈਂਬਰਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਵੱਲੋਂ ਦਰਜ ਕੀਤੀ ਗਈ ਰਿਪੋਰਟ ਅਨੁਸਾਰ ਇਕ ਧਿਰ ਆਸ਼ੂ ਬੇਦੀ ਪੁੱਤਰ ਬ੍ਰਿਜਮੋਹਨ ਬੇਦੀ ਵਾਸੀ ਪ੍ਰੋਫੈਸਰ ਕਾਲੋਨੀ ਦੀ ਸ਼ਿਕਾਇਤ 'ਤੇ ਰਾਜੀਵ ਘਈ ਵਾਸੀ ਫਤਿਹ ਸਿੰਘ ਨਗਰ, ਜਸਕਰਨ ਸਿੰਘ ਪੁੱਤਰ ਗੁਰਮੁੱਖ ਸਿੰਘ, ਬਲਜੀਤ ਸਿੰਘ ਖਿਲਾਫ਼ ਧਾਰਾ 323, 325, 148, 149 ਅਤੇ ਦੂਸਰੀ ਧਿਰ ਜਸਕਰਨ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਮਾਡਲ ਟਾਊਨ ਦੀ ਸ਼ਿਕਾਇਤ 'ਤੇ ਅਕਾਸ਼ ਬੇਦੀ, ਪੂਨਮ ਬੇਦੀ ਪੁੱਤਰਾਨ ਬੌਬੀ ਬੇਦੀ, ਆਸ਼ੂ ਬੇਦੀ ਅਤੇ ਕੁੱਝ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ 323, 341 ਖਿਲਾਫ਼ ਕੇਸ ਦਰਜ ਕੀਤਾ ਹੈ।
ਕੁਕਰਮੀਆਂ ਨੂੰ ਧਾਰਮਿਕ ਸੰਸਥਾਵਾਂ ਤੋਂ ਕੀਤਾ ਜਾਵੇ ਲਾਂਭੇ - ਸਤਿਕਾਰ ਕਮੇਟੀ
NEXT STORY