ਬਾਬਾ ਬਕਾਲਾ ਸਾਹਿਬ(ਅਠੌਲਾ/ਰਾਕੇਸ਼)- ਅੱਜ ਜਲੰਧਰ-ਅੰਮ੍ਰਿਤਸਰ ਰੋਡ 'ਤੇ ਸਥਿਤ ਫੋਰ ਸੀਜ਼ਨ ਹੋਟਲ ਰਈਆ 'ਚ ਚੱਲ ਰਹੇ ਬਦਕਾਰੀ ਦੇ ਅੱਡੇ ਨੂੰ ਥਾਣਾ ਬਿਆਸ ਦੀ ਪੁਲਸ ਨੇ ਬੇਨਕਾਬ ਕੀਤਾ। ਜਾਣਕਾਰੀ ਅਨੁਸਾਰ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਹੋਟਲ ਵਿਚ ਬੜੀ ਦੇਰ ਤੋਂ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ, ਜਿਸ ਦੇ ਆਧਾਰ 'ਤੇ ਪੁਲਸ ਨੇ ਫਰਜ਼ੀ ਗਾਹਕ ਨੂੰ ਭੇਜਿਆ, ਜਿਸ ਨਾਲ ਸੌਦਾ ਤੈਅ ਹੋਣ 'ਤੇ ਉਪ ਪੁਲਸ ਕਪਤਾਨ ਬਾਬਾ ਬਕਾਲਾ ਸਾਹਿਬ ਲਖਵਿੰਦਰ ਸਿੰਘ ਮੱਲ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਛਾਪਾ ਮਾਰਿਆ ਤਾਂ ਮੌਕੇ 'ਤੇ ਹੀ 3 ਲੜਕੇ ਤੇ 3 ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਕਾਬੂ ਕੀਤਾ ਗਿਆ, ਜਿਨ੍ਹਾਂ ਵਿਚ ਰਾਮਾਨੰਦ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮਜੀਠਾ, ਵਿਕਾਸ ਰੰਧਾਵਾ ਪੁੱਤਰ ਪ੍ਰੇਮ ਰੰਧਾਵਾ ਵਾਸੀ ਭੰਡਾਲ ਥਾਣਾ ਕਲਾਨੌਰ, ਜਤਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਕੱਲੇਵਾਲ, ਥਾਣਾ ਘਰਿੰਡਾ ਅਤੇ ਪ੍ਰਿਆ ਪੁੱਤਰੀ ਸੰਪੂਰਨ ਸਿੰਘ ਵਾਸੀ ਪਠਾਨਕੋਟ, ਕੰਵਲਜੀਤ ਕੌਰ ਪਤਨੀ ਜਜਪਾਲ ਸਿੰਘ ਵਾਸੀ ਮਾਨੋਚਾਹਲ ਤੇ ਭਾਵਨਾ ਠਾਕੁਰ ਪੁੱਤਰੀ ਰਮੇਸ਼ਵਰ ਸਿੰਘ ਵਾਸੀ ਘਰੋਟਾ ਕਲਾਂ ਪਠਾਨਕੋਟ ਦੇ ਨਾਂ ਵਰਣਨਯੋਗ ਹਨ। ਇਸ ਮੌਕੇ ਹੋਟਲ ਮੈਨੇਜਰ ਕੰਵਲਪ੍ਰੀਤ ਸਿੰਘ ਪੁੱਤਰ ਗੁਰਮੁੱਖ ਸਿੰਘ ਵਾਸੀ ਅਕਾਲਗੜ੍ਹ ਢਪਈਆਂ ਤੇ ਹੋਟਲ ਮਾਲਕ ਮਨਜੀਤਪਾਲ ਸਿੰਘ ਬਾਠ ਪੁੱਤਰ ਬਲਜਿੰਦਰ ਸਿੰਘ ਵਾਸੀ ਨਿਰੰਜਣਪੁਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ, ਜਦਕਿ ਹੋਟਲ ਮਾਲਕ ਦਾ ਲੜਕਾ ਸੰਦੀਪ ਸਿੰਘ ਫਰਾਰ ਹੋ ਗਿਆ। ਹੋਟਲ ਮਾਲਕਾਂ ਵੱਲੋਂ ਲੜਕੀਆਂ ਵੀ ਸਪਲਾਈ ਕੀਤੀਆਂ ਜਾਂਦੀਆਂ ਸਨ ਤੇ ਪ੍ਰਤੀ ਘੰਟਾ 1000 ਤੋਂ 1500 ਰੁਪਏ ਵਸੂਲੇ ਜਾਂਦੇ ਸਨ।
ਭਾਜਪਾ ਕੌਂਸਲਰ ਚੰਦਰਾਵਤੀ ਸ਼ੁਕਲਾ ਦੇਣ ਅਸਤੀਫਾ : ਕਾਂਗਰਸ
NEXT STORY