ਲੁਧਿਆਣਾ(ਰਿਸ਼ੀ)-ਪੁਰਾਣੀ ਦੁਸ਼ਮਣੀ ਦਾ ਬਦਲਾ ਲੈਣ ਲਈ ਐਕਟਿਵਾ 'ਤੇ ਕਤਲ ਕਰਨ ਦੀ ਨੀਅਤ ਨਾਲ ਜਾ ਰਹੇ ਵੱਡੀ ਹੈਬੋਵਾਲ ਦੇ ਗੈਂਗਸਟਰ ਛੋਟੇ ਲੱਲਾ ਨੂੰ ਥਾਣਾ ਦਰੇਸੀ ਦੀ ਪੁਲਸ ਨੇ ਵੀਰਵਾਰ ਨੂੰ ਸੂਚਨਾ ਦੇ ਆਧਾਰ 'ਤੇ ਕਾਬੂ ਕਰ ਲਿਆ ਤੇ ਉਸ ਕੋਲੋਂ 32 ਬੋਰ ਦਾ ਨਾਜਾਇਜ਼ ਰਿਵਾਲਵਰ, 6 ਜ਼ਿੰਦਾ ਕਾਰਤੂਸ ਅਤੇ ਮੈਡੀਕਲ ਨਸ਼ੇ ਦੀਆਂ 600 ਗੋਲੀਆਂ ਬਰਾਮਦ ਕਰ ਕੇ ਐੱਨ. ਡੀ. ਪੀ. ਐੱਸ., ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਥਾਣਾ ਇੰਚਾਰਜ ਐੱਸ. ਆਈ. ਸੁਰਿੰਦਰ ਚੋਪੜਾ ਅਨੁਸਾਰ ਫੜੇ ਗਏ ਬਦਮਾਸ਼ ਦੀ ਪਛਾਣ ਵਿਜੇ ਸਿੱਧੂ ਨਿਵਾਸੀ ਰਾਜੇਸ਼ ਨਗਰ, ਹੈਬੋਵਾਲ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਸੂਚਨਾ ਦੇ ਆਧਾਰ 'ਤੇ ਟੀ ਪੁਆਇੰਟ ਸ਼ਮਸ਼ਾਨਘਾਟ ਦੇ ਕੋਲੋਂ ਤਦ ਗ੍ਰਿਫਤਾਰ ਕੀਤਾ ਜਦ ਉਹ ਐਕਟਿਵਾ 'ਤੇ ਗੈਂਗਸਟਰ ਸ਼ਿਵਾ ਭੱਟੀ ਨੂੰ ਮਾਰਨ ਦੀ ਨੀਅਤ ਨਾਲ ਜਾ ਰਿਹਾ ਸੀ। ਗੈਂਗਸਟਰ ਛੋਟੇ ਲੱਲੇ ਦੇ ਖਿਲਾਫ ਸ਼ਹਿਰ ਦੇ ਵੱਖ-ਵੱਖ ਪੁਲਸ ਸਟੇਸ਼ਨਾਂ 'ਚ 1 ਦਰਜਨ ਤੋਂ ਜ਼ਿਆਦਾ ਲੜਾਈ ਝਗੜੇ ਅਤੇ ਲੁੱਟ-ਖੋਹ ਦੇ ਮਾਮਲੇ ਦਰਜ ਹਨ। ਪੁੱਛਗਿੱਛ ਦੌਰਾਨ ਗੈਂਗਸਟਰ ਨੇ ਦੱਸਿਆ ਕਿ ਉਕਤ ਗੈਂਗਸਟਰ ਨਾਲ ਕਾਫੀ ਸਮੇਂ ਤੋਂ ਰੰਜਿਸ਼ ਚੱਲ ਰਹੀ ਹੈ। 6 ਮਹੀਨੇ ਪਹਿਲਾਂ ਜ਼ਮਾਨਤ 'ਤੇ ਆਉਣ ਦੇ ਬਾਅਦ ਆਪਣੇ ਚਚੇਰੇ ਭਰਾ ਘੁੱਗੀ ਤੋਂ ਨਾਜਾਇਜ਼ ਰਿਵਾਲਵਰ ਲਿਆ ਸੀ ਅਤੇ ਤਦ ਤੋਂ ਆਪਣੇ ਦੁਸ਼ਮਣ ਨੂੰ ਮਾਰਨ ਦੀ ਫਿਰਾਕ ਵਿਚ ਸੀ। ਪੁਲਸ ਅਨੁਸਾਰ ਗੈਂਗਸਟਰ ਲੱਲਾ ਥਾਣਾ ਡਵੀਜ਼ਨ ਨੰ. 4 'ਚ ਦਰਜ ਮਾਮਲੇ 'ਚ ਭਗੌੜਾ ਸੀ, ਜਦੋਂਕਿ ਉਸ ਦਾ ਚਚੇਰਾ ਭਰਾ ਘੁੱਗੀ ਦੀ ਵੀ ਕਈ ਥਾਣਿਆਂ ਦੀ ਪੁਲਸ ਨੂੰ ਤਲਾਸ਼ ਹੈ। ਪੁਲਸ ਲੱਲਾ ਨੂੰ ਅਦਾਲਤ ਵਿਚ ਪੇਸ਼ ਕਰ ਕੇ 2 ਦਿਨ ਦੇ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ।
ਪੁਲਸ ਅਨੁਸਾਰ ਲੱਲਾ ਇਨ੍ਹਾਂ ਦਿਨਾਂ 'ਚ ਮੈਡੀਕਲ ਨਸ਼ਾ ਵੀ ਵੱਡੇ ਪੱਧਰ 'ਤੇ ਵੇਚ ਰਿਹਾ ਸੀ।
ਮਜ਼ਦੂਰੀ ਕਰਨ ਵਾਲਾ ਲੱਧੇਵਾਲੀ ਦਾ ਗੁੱਡੂ ਬਣਿਆ ਨਸ਼ਾ ਸਮੱਗਲਰ
NEXT STORY