ਪਟਿਆਲਾ (ਰਾਹੁਲ ਖੁਰਾਨਾ) — ਪੰਜਾਬ 'ਚ ਸਿਆਸੀ ਅਖਾੜਾ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਰਿਆਸਤੀ ਸ਼ਹਿਰ ਨਾਭਾ ਵਿਖੇ ਰਾਮ ਲੀਲਾ 'ਤੇ ਪਹੁੰਚੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸ਼ਨੀਵਾਰ ਰਾਵਣ ਦਹਿਨ ਹੋਣ ਜਾ ਰਿਹਾ ਹੈ ਤੇ ਭਾਜਪਾ ਮੰਤਰੀ ਵੀ ਬੁਰਾਈ ਦਾ ਹੀ ਪ੍ਰਤੀਕ ਹਨ ਤੇ ਉਨ੍ਹਾਂ ਦਾ ਵੀ ਦਹਿਨ ਵੀ ਇਸੇ ਤਰ੍ਹਾਂ ਹੋ ਜਾਣਾ ਹੈ। ਬਿਕਰਮ ਮਜੀਠੀਆ ਦੇ ਬਿਗ ਬੋਸ ਦਾ ਜਵਾਬ ਦਿੰਦੇ ਕਿਹਾ ਕਿ ਅਸੀਂ ਮਜੀਠੀਏ ਵਾਂਗ ਸਮੈਕ ਨਹੀਂ ਵੇਚਣੀ, ਅਸੀਂ ਜਨਤਾ ਦੀ ਭਲਾਈ ਲਈ ਕੰਮ ਕਰਨੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਅਕਾਲੀਆਂ ਨੇ ਨੌਜਵਾਨ ਪੀੜ੍ਹੀ ਰੌਲ ਕੇ ਰੱਖ ਦਿੱਤੀ ਹੈ ਤੇ ਅਸੀਂ ਨੌਜਵਾਨ ਪੀੜ੍ਹੀ ਨੂੰ ਬਚਾਉਣਾ ਹੈ। ਧਰਮਸੌਤ ਨੇ ਮਜੀਠੀਆ 'ਤੇ ਇਕ ਹੋਰ ਵਾਰ ਕਰਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਸਾਡਾ ਸੀਨੀਅਰ ਆਗੂ ਹੈ ਤੇ ਅਕਾਲੀ ਦਲ ਨੇ ਸਿੱਧੂ ਨਾਲ ਵਧੀਕੀਆਂ ਕੀਤੀਆਂ ਹਨ, ਇਸ ਲਈ ਹੁਣ ਸਿੱਧੂ ਅਕਾਲੀ ਦਲ ਤੋਂ ਬਦਲਾ ਲੈਣਗੇ।
ਕਾਂਗਰਸ ਈਸਾਈ ਭਾਈਚਾਰੇ ਦੇ ਨਾਲ, ਭਾਜਪਾ ਦੀਆਂ ਨੀਤੀਆਂ ਈਸਾਈ ਵਿਰੋਧੀ : ਜਾਖੜ
NEXT STORY