ਅੰਮ੍ਰਿਤਸਰ : ਮਜੀਠਾ ਹਲਕੇ ਦੇ ਵਿਧਾਇਕ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੱਡਾ ਹਮਲਾ ਬੋਲਿਆ ਹੈ। ਬਿਕਰਮ ਪਿੰਡ ਤਨੇਲ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਪੁੱਜੇ ਹੋਏ ਸਨ। ਜਿੱਥੇ ਪਿੰਡ ਤਨੇਲ 'ਚ ਲੋਕਾਂ ਨੂੰ ਮਿਲੇ ਪਲਾਟ ਕਾਂਗਰਸ ਸਰਕਾਰ ਵਲੋਂ ਨਾ ਦੇਣ ਦਾ ਮਜੀਠੀਆ ਨੇ ਵਿਰੋਧ ਕੀਤਾ। ਮਜੀਠੀਆ ਨੇ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਲੋਕਾਂ ਦੇ ਸਿਰਾਂ ਤੋਂ ਛੱਤਾਂ ਖੋਹ ਰਹੀ ਹੈ, ਜਿਸ ਦਾ ਕਾਰਨ ਮਜੀਠਾ 'ਚ ਕਾਂਗਰਸ ਦੀ ਹੋਈ ਹਾਰ ਹੈ।
ਇਸ ਤੋਂ ਇਲਾਵਾ ਕੈਪਟਨ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਪੁੱਠੇ ਕੰਮਾਂ ਨੂੰ ਸਮਾਂ ਘੱਟ ਦੇਵੇ ਅਤੇ ਆਪਣੇ ਕੀਤੇ ਵਾਅਦੇ ਪੂਰੇ ਕਰੇ। ਬਿਕਰਮ ਮਜੀਠੀਆ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਨਾ ਕੀਤੀਆਂ ਗਈਆਂ ਤਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ।
ਮਹਿੰਗੀਆਂ ਕਿਤਾਬਾਂ ਵੇਚਣ 'ਤੇ ਮਾਪਿਆਂ ਨੇ ਬੰਦ ਕਰਵਾਈ ਸਕੂਲ ਦੀ ਦੁਕਾਨ
NEXT STORY