ਦਿਨ-ਦਿਹਾੜੇ ਕੈਸ਼ ਲੁੱਟਣ ਦੀ ਕੋਸ਼ਿਸ਼, ਲੁਟੇਰੇ ਗੋਲੀਆਂ ਚਲਾਉਂਦੇ ਹੋਏ ਫਰਾਰ

You Are HerePunjab
Friday, April 06, 2018-6:15 PM

ਸਰਦੂਲਗੜ੍ਹ (ਚੋਪੜਾ, ਸਿੰਗਲਾ) : ਸਥਾਨਕ ਅਨਾਜ ਮੰਡੀ ਵਿਚ ਆੜ੍ਹਤ ਦੀ ਦੁਕਾਨ ਕਰਦੇ ਗੋਬਿੰਦ ਰਾਮ ਜੈਨ ਦੀ ਦੁਕਾਨ 'ਤੇ ਦਿਨ ਦਿਹਾੜੇ ਪਿਸਤੋਲ ਦੀ ਨੋਕ 'ਤੇ ਲੁੱਟਣ ਆਏ ਦੋ ਲੁਟੇਰੇ ਦੁਕਾਨਦਾਰ ਦੀ ਦਲੇਰੀ ਕਾਰਣ ਹਵਾਈ ਫਾਇਰ ਕਰਦੇ ਹੋਏ ਭੱਜਣ ਨੂੰ ਮਜਬੂਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆੜਤੀ ਗੋਬਿੰਦ ਰਾਮ ਜੈਨ ਨੇ ਦੱਸਿਆ ਕਿ ਉਹ ਅਨਾਜ ਮੰਡੀ ਵਿਚ ਸਥਿਤ ਐੱਚ.ਡੀ.ਐਫ.ਸੀ ਬੈਂਕ ਤੋਂ ਕੈਸ਼ ਲੈ ਕੇ ਆਪਣੀ ਦੁਕਾਨ 'ਤੇ ਪਹੁੰਚਿਆ ਹੀ ਸੀ ਕਿ ਪਿੱਛੇ ਹੀ ਕਾਰ 'ਤੇ ਸਵਾਰ ਦੋ ਲੁਟੇਰਿਆਂ ਨੇ ਦੁਕਾਨ ਵਿਚ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਨਗਦੀ ਦੀ ਮੰਗ ਕਰਨ ਲੱਗੇ। ਇਸ ਦੌਰਾਨ ਉਸ ਨੇ ਅਤੇ ਉਸ ਦੇ ਪਿਤਾ ਜੀ ਨੇ ਹਿੰਮਤ ਕਰਕੇ ਲੁਟੇਰਿਆਂ 'ਤੇ ਕੁਰਸੀਆਂ ਮਾਰ ਕੇ ਰੌਲਾ ਪਾ ਦਿੱਤਾ। ਜਿਸ ਤੋਂ ਘਬਰਾ ਕੇ ਲੁਟੇਰੇ ਦੁਕਾਨ ਦੇ ਬਾਹਰ ਹਵਾਈ ਫਾਇਰ ਕਰਦੇ ਹੋਏ ਭੱਜ ਗਏ।
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਤੇ ਕਰਿਆਨਾ ਯੂਨੀਅਨ ਦੇ ਪ੍ਰਧਾਨ ਸਤਪਾਲ ਜਿੰਦਲ ਨੇ ਪ੍ਰਸ਼ਾਸਨ ਤੋਂ ਜਾਨ ਮਾਲ ਦੀ ਰਾਖੀ ਦੀ ਮੰਗ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਕਣਕ ਦੀ ਖਰੀਦ ਕਾਰਨ ਦੁਕਾਨਦਾਰਾਂ ਨੂੰ ਵੱਡੀ ਰਕਮ ਦਾ ਲੈਣ-ਦੇਣ ਕਰਨਾ ਪੈਂਦਾ ਹੈ ਅਤੇ ਦਿਨ-ਦਿਹਾੜੇ ਹੋਈ ਇਸ ਘਟਨਾ ਕਾਰਨ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।

Edited By

Gurminder Singh

Gurminder Singh is News Editor at Jagbani.

!-- -->