ਜਲੰਧਰ : ਪੰਜਾਬ ਵਿਚ ਹੋਏ ਹਿੰਦੂ ਆਗੂਆਂ ਦੇ ਕਤਲ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਕਾਤਲਾਂ ਦੇ ਅਗਲੇ ਟਾਰਗੇਟ 'ਤੇ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਸਨ। ਇਸ ਲਈ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਨੂੰ ਹੁਕਮ ਮਿਲ ਚੁੱਕੇ ਸਨ। ਇਸ ਟਾਰਗੇਟ ਕਿਲਿੰਗ ਨੂੰ ਪੂਰਾ ਕਰਨ ਲਈ ਯੋਜਨਾ ਤਿਆਰ ਕੀਤੀ ਜਾ ਰਹੀ ਸੀ। ਸ਼ਾਰਪ ਸ਼ੂਟਰ ਸ਼ੇਰਾ ਅਤੇ ਰਮਨਜੀਤ ਸਿੰਘ ਨਾਲ ਵੀ ਸੰਪਰਕ ਕੀਤਾ ਗਿਆ ਸੀ। ਇਹ ਜਾਣਕਾਰੀ ਮਿਲਣ ਤੋਂ ਬਾਅਦ ਦੋਵਾਂ ਦੀ ਸੁਰੱਖਿਆ ਰਿਵਿਊ ਕਰਨ ਲਈ ਡੀ. ਜੀ. ਪੀ. ਸੁਰੇਸ਼ ਅਰੋੜਾ ਅਤੇ ਆਈ. ਬੀ. ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ।
ਸੂਬੇ ਵਿਚ ਲਗਾਤਾਰ ਹੱਤਿਆਵਾਂ 'ਚ ਸਫਲ ਹੋਣ ਤੋਂ ਬਾਅਦ ਜੇਲ ਵਿਚ ਬੰਦ ਮਿੰਟੂ ਦੇ ਹੌਸਲੇ ਕਾਫੀ ਵੱਧ ਚੁੱਕੇ ਸਨ। ਪਾਕਿ ਦੀਆਂ ਖੁਫੀਆ ਏਜੰਸੀਆਂ ਤੋਂ ਇਲਾਵਾ ਯੂ. ਕੇ. ਅਤੇ ਇਟਲੀ ਵਿਚ ਬੈਠੇ ਖਾਲਿਸਤਾਨੀ ਸਮਰਥਕ ਪੰਜਾਬ ਵਿਚ ਕਿਸੇ ਤਰ੍ਹਾਂ ਨਾਲ ਅੱਤਵਾਦ ਨੂੰ ਦੋਬਾਰਾ ਪਣਪਦਾ ਦੇਖਣਾ ਚਾਹੁੰਦੇ ਸਨ। ਨਾਭਾ ਜੇਲ ਬ੍ਰੇਕ ਵਿਚ ਗ੍ਰਿਫਤਾਰ ਹੋਣ ਤੋਂ ਬਾਅਦ ਵੀ ਮਿੰਟੂ ਦਾ ਨੈਟਵਰਕ ਸੂਬੇ ਵਿਚ ਪੂਰੀ ਤਰ੍ਹਾਂ ਨਾਲ ਫੈਲ ਚੁੱਕਾ ਸੀ। ਉਸ ਨੇ ਜੇਲ ਵਿਚ ਬੈਠ ਕੇ ਇਟਲੀ 'ਚ ਆਪਣੀ ਟੀਮ ਦੇ ਰਾਹੀਂ ਆਰ. ਐੱਸ. ਐੱਸ. ਨੇਤਾ ਗਗਨੇਜਾ ਦੀ ਹੱਤਿਆ ਕਰਵਾਈ ਅਤੇ ਬਾਕੀ ਹੱਤਿਆਵਾਂ ਨੂੰ ਵੀ ਅੰਜਾਮ ਦਿੱਤਾ। ਹੁਣ ਆਈ. ਐੱਸ. ਆਈ. ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਵਲੋਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਇਸ ਅੱਤਵਾਦੀ ਕੁਨੈਕਸ਼ਨ ਦਾ ਪਰਦਾਫਾਸ਼ ਹੋ ਗਿਆ।
6 ਮਸ਼ਹੂਰ ਹਸਤੀਆਂ ਵੀ ਸਨ ਨਿਸ਼ਾਨੇ 'ਤੇ
ਰਮਨਦੀਪ ਨੇ ਪੁੱਛਗਿੱਛ ਵਿਚ ਦੱਸਿਆ ਕਿ ਉਨ੍ਹਾਂ ਦੇ ਨਿਸ਼ਾਨੇ 'ਤੇ ਸੂਬੇ ਦੀਆਂ 6 ਤੋਂ ਵੱਧ ਪ੍ਰਮੁੱਖ ਹਸਤੀਆਂ ਸਨ। ਉਸ ਨੂੰ ਫੜੇ ਜਾਣ ਦਾ ਇੰਨਾ ਦੁੱਖ ਨਹੀਂ ਹੈ, ਜਿੰਨਾ ਮਿਸ਼ਨ ਪੂਰਾ ਨਾ ਹੋਣ ਦਾ ਹੈ। ਗ੍ਰਿਫਤਾਰ ਤੋਂ ਬਾਅਦ ਪੁਲਸ ਨੇ ਰਮਨਦੀਪ ਸਿੰਘ ਅਤੇ ਜਿੰਮੀ ਨੂੰ ਸਬ ਡਿਵੀਜ਼ਨ ਬਾਘਾਪੁਰਾਣਾ ਦੇ ਜੁਡੀਸ਼ੀਅਲ ਮੈਜਿਸਟਰੇਟ ਪੁਸ਼ਪਿੰਦਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ। ਪੁਲਸ ਨੇ ਦੋਵਾਂ ਦਾ ਰਿਮਾਂਡ ਮੰਗਦੇ ਹੋਏ ਕਿਹਾ ਕਿ ਰਮਨਦੀਪ ਤੋਂ ਹਥਿਆਰ ਖਰੀਦਣ 'ਚ ਮਦਦ ਕਰਨ ਵਾਲੇ ਜਾਂ ਉਪਲੱਬਧ ਕਰਵਾਉਣ ਦਾ ਪਤਾ ਲਗਾਉਣਾ ਹੈ। ਇਸ 'ਤੇ ਕੋਰਟ ਨੇ ਜਿੰਮੀ ਨੂੰ 27 ਅਤੇ ਰਮਨਦੀਪ ਨੂੰ 15 ਨਵੰਬਰ ਤਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ।
ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਕਰਮਚਾਰੀਆਂ ਨੇ ਦਿੱਤਾ ਧਰਨਾ, ਬੋਰਡ ਦੀ ਮੈਨਜਮੈਂਟ ਖਿਲਾਫ ਕੀਤੀ ਨਾਅਰੇਬਾਜ਼ੀ
NEXT STORY