ਜਲੰਧਰ— ਬੀਤੇ ਦਿਨੀਂ ਥਾਣਾ ਰਾਮਾ ਮੰਡੀ ਦੇ ਏਰੀਏ 'ਚ ਆਉਂਦੇ ਕੇ. ਐਫ. ਸੀ. ਦੇ ਬਾਹਰ ਲੁੱਟ ਮਾਮਲੇ 'ਚ ਪੁਲਸ ਨੇ ਤਿੰਨ ਹੋਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਤੋਂ ਭਾਰੀ ਮਾਤਰਾ 'ਚ ਹਥਿਆਰ ਬਰਾਮਦ ਹੋਏ ਹਨ। ਫੜੇ ਗਏ ਦੋਸ਼ੀਆਂ ਦੀ ਪਛਾਣ ਯਸ਼ਪਾਲ ਉਰਫ ਯੱਸ਼ ਅਤੇ ਦੀਪਕ ਪਾਲ ਉਰਫ ਦੀਪਾ ਨੰਗਲ ਕਰਾਰ ਖਾਂ ਅਤੇ ਜਸਵੀਰ ਸਿੰਘ ਉਰਫ ਜੱਸੀ ਨਿਵਾਸੀ ਹਿਮਾਚਲ ਦੇ ਰੂਪ 'ਚ ਹੋਈ ਹੈ। ਏ. ਸੀ. ਪੀ ਨੇ ਦੱਸਿਆ ਕਿ ਨੌਜਵਾਨਾਂ ਨੇ ਅਪਾਣੇ ਸਾਥੀਆਂ ਨਾਲ ਮਿਲ ਕੇ ਕੇ. ਐਫ. ਸੀ ਦੇ ਬਾਹਰ ਲੁੱਟ ਕੀਤੀ ਸੀ ਇਨ੍ਹਾਂ ਦਾ ਇਕ ਸਾਥੀ ਸਾਗਰ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕਾ ਹੈ ਅਤੇ ਤਿੰਨ ਹੋਰ ਦੀ ਭਾਲ ਕੀਤੀ ਜਾ ਰਹੀ ਹੈ। ਫੜੇ ਗਏ ਦੋਸ਼ੀਆਂ ਤੋਂ 315 ਦੇਸੀ ਕੱਟਾ, ਕਾਰਤੂਸ , ਬਾਈਕ ਅਤੇ ਲੁੱਟੀ ਗਈ ਨਕਦੀ ਬਰਾਮਦ ਕੀਤੀ ਗਈ ਹੈ।
ਅਟਾਰੀ 'ਤੇ ਫਸਿਆ ਸਿੱਖ ਸ਼ਰਧਾਲੂਆ ਦਾ ਜਥਾ
NEXT STORY