ਪਟਿਆਲਾ— ਚਾਹੇ ਹੀ ਪੰਜਾਬ 'ਚ ਅਕਾਲੀ ਦਲ ਦੀ ਸਰਕਾਰ ਬਦਲ ਕੇ ਕਾਂਗਰਸ ਦੀ ਸਰਕਾਰ ਆ ਚੁੱਕੀ ਹੋਵੇ ਪਰ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਜੇ ਇਹ ਮੰਣਨ ਨੂੰ ਤਿਆਰ ਨਹੀਂ, ਕਿਉਂਕੀ ਇਕ ਮੀਡੀਆ ਕਾਨਫਰੰਸ ਦੌਰਾਨ ਰੱਖੜਾ ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬੋਲ ਰਹੇ ਹਨ। ਜਾਣਕਾਰੀ ਮੁਤਾਬਕ ਅਕਾਲੀ ਦਲ ਨੇ ਬੀਤੇ ਦਿਨ ਕੋਰ ਕਮੇਟੀ ਦੇ ਮੈਂਬਰਾਂ ਦੀ ਨਿਯੁਕਤੀ ਕੀਤੀ ਹੈ ਅਤੇ ਇਨ੍ਹਾਂ 'ਚ ਇਕ ਨਾ ਸੁਰਜੀਤ ਸਿੰਘ ਰੱਖੜਾ ਦਾ ਵੀ ਹੈ ਜੋ ਅੱਜ ਪਟਿਆਲਾ ਦੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਣ ਆਏ ਸਨ।
ਮੱਥਾ ਟੇਕਣ ਤੋਂ ਬਾਅਦ ਰੱਖੜਾ ਨੇ ਮੀਡੀਆ ਨਾਲ ਗੱਲਬਾਤ ਕੀਤੀ, ਜਿਸ ਦੌਰਾਨ ਉਹ ਵਾਰ-ਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮੁੱਖ ਮੰਤਰੀ ਕਹਿੰਦੇ ਰਹੇ। ਇਸ ਨਾਲ ਇਹ ਵੀ ਲੱਗਦਾ ਹੈ ਕਿ ਸਾਬਕਾ ਮੰਤਰੀ ਅਜੇ ਵੀ ਪੰਜਾਬ 'ਚ ਮੁੱਖ ਮੰਤਰੀ ਦਾ ਬਦਲਾਅ ਬਰਦਾਸ਼ਤ ਨਹੀਂ ਕਰ ਪਾ ਰਹੇ। ਪ੍ਰੈਸ ਵਾਰਤਾਂ 'ਚ ਉਨ੍ਹਾਂ ਨੇ ਕਾਂਗਰਸ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਕਾਂਗਰਸ ਵਲੋਂ ਰੇਤ ਦੀਆਂ ਖੱਡਾਂ 'ਚ ਜੋ ਹੇਰਾ-ਫੇਰੀ ਕੀਤੀ ਗਈ ਹੈ ਉਹ ਹੁਣ ਜਗ ਜ਼ਾਹਰ ਹੋ ਚੁੱਕੀ। ਪੰਜਾਬ 'ਚ ਬਿਜਲੀ ਕੱਟਾਂ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ 'ਚ ਅਕਾਲੀ ਸਰਕਾਰ ਦੇ ਸਮੇਂ ਕਦੇ ਬਿਜਲੀ ਨਹੀਂ ਜਾਂਦੀ ਸੀ ਪਰ ਕੁਝ ਸਮੇਂ ਤੋਂ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ।
ਅਕਾਲੀ ਸਰਕਾਰ ਨੇ ਪਹਿਲਾਂ ਹੀ ਰੋਕ ਦਿੱਤੀ ਸੀ ਜ਼ਮੀਨ ਕੁਰਕੀ : ਬਾਦਲ
NEXT STORY