ਫਿਰੋਜ਼ਪੁਰ (ਕੁਮਾਰ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਭਵਨ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਕਾਂਗਰਸ ਫਿਰੋਜ਼ਪੁਰ ਦੇ ਨਵ-ਨਿਯੁਕਤ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ (ਸਾਬਕਾ ਕਾਂਗਰਸੀ ਵਿਧਾਇਕ ਜ਼ੀਰਾ) ਦੀ ਤਾਜਪੋਸ਼ੀ ਲਈ ਪਹੁੰਚੇ। ਇਸ ਮੌਕੇ ਰਾਜਾ ਵੜਿੰਗ ਨੇ ਆਪਣੇ ਵੱਲੋਂ ਪਟਿਆਲਾ ਵਿਖੇ ਦਿੱਤੀ ਗਈ ਅਤੇ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਸਪੀਚ ਦੀ ਵੀਡੀਓ ’ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਪੰਜਾਬ ਦੇ ਕਾਂਗਰਸ ਦੇ ਸਾਰੇ ਪੁਰਾਣੇ ਲੀਡਰ, ਛੋਟੇ ਤੋਂ ਲੈ ਕੇ ਵੱਡੇ ਆਗੂ, ਪੰਚ-ਸਰਪੰਚ ਅਤੇ ਵਰਕਰ ਉਸਦੇ ਸਤਿਕਾਰਯੋਗ ਹਨ ਅਤੇ ਉਹ ਤਹਿ ਦਿਲੋਂ ਉਨ੍ਹਾਂ ਦੀ ਕਦਰ ਅਤੇ ਇੱਜ਼ਤ ਕਰਦੇ ਹਨ। ਕੁਝ ਲੋਕ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ, ਜੋ ਸਹੀ ਨਹੀਂ ਹੈ। ਪੰਜਾਬ ’ਚ ਕਾਂਗਰਸ ਇੱਕਜੁਟ ਹੈ ਅਤੇ ਅੱਜ ਪੰਜਾਬ ਕਾਂਗਰਸ ’ਚ ਕਿਸੇ ਕਿਸਮ ਦਾ ਕੋਈ ਆਪਸੀ ਮਤਭੇਦ ਨਹੀਂ ਹੈ।
ਇਹ ਵੀ ਪੜ੍ਹੋ- ਬਟਾਲਾ ’ਚ ਗੁਆਂਢੀ ਨੇ ਪੁਰਾਣੀ ਰੰਜਿਸ਼ ਦਾ 6 ਸਾਲਾ ਮਾਸੂਮ ਨਾਲ ਕੱਢਿਆ ਵੈਰ, ਚਾਕੂ ਨਾਲ ਵੱਢ ਸੁੱਟੀ ਗਰਦਨ
ਜ਼ਿਕਰਯੋਗ ਹੈ ਕਿ ਰਾਜਾ ਵੜਿੰਗ ਬੀਤੇ ਦਿਨੀਂ ਪਟਿਆਲਾ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਜਿੱਤ ਨਹੀਂ ਹੋਈ ਸਗੋਂ ਕਾਂਗਰਸ ਹਾਰੀ ਹੈ ਤੇ ਕਾਂਗਰਸ ਦੀ ਹਾਰ ਦਾ ਕਾਰਨ ਖ਼ੁਦ ਕਾਂਗਰਸੀ ਆਗੂ ਹੀ ਹਨ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਤੰਜ਼ ਕੱਸਦਿਆਂ ਕਿਹਾ ਸੀ ਕਿ ਤਾੜੀ ਮਾਰਨੀ ਚਾਹੀਦੀ ਹੈ, ਠੋਕਣੀ ਨਹੀਂ। ਇਹ ਬਿਆਨਬਾਜ਼ੀ 'ਤੇ ਰਾਜਾ ਵੜਿੰਗ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਮੈਂ ਪਾਰਟੀ ਦੇ ਜ਼ਿਲ੍ਹਾ ਪੱਧਰੀ ਵਰਕਰਾਂ ਤੋਂ ਲੈ ਕੇ ਸੀਨੀਅਰ ਲੀਡਰਾਂ ਦਾ ਬਹੁਤ ਸਤਿਕਾਰ ਕਰਦਾ ਹਾਂ।
ਇਹ ਵੀ ਪੜ੍ਹੋ- ਦੇਸ਼ 'ਚ ਮਜ਼ਦੂਰ ਖ਼ੁਦਕੁਸ਼ੀਆਂ 'ਤੇ 'ਆਪ' ਦਾ ਭਾਜਪਾ ਨੂੰ ਵੱਡਾ ਸਵਾਲ- ਕੀ ਏਹੀ ਹੈ 'ਸਬਕਾ ਸਾਥ,ਸਬਕਾ ਵਿਕਾਸ' ?
ਇਕ ਸਵਾਲ ਦੇ ਜਵਾਬ ਵਿਚ ਰਾਜਾ ਵੜਿੰਗ ਨੇ ਕਿਹਾ ਕਿ ਉਹ ਅਫ਼ਸਰਾਂ ਨੂੰ ਚੈਲੰਜ ਨਹੀਂ ਕਰ ਰਹੇ ਸਗੋਂ ਅਫ਼ਸਰਾਂ ਨੂੰ ਬੇਨਤੀ ਕਰ ਰਹੇ ਹਨ ਕਿ ਸਾਰੇ ਅਧਿਕਾਰੀ ਸਮੇਂ ਦੀਆਂ ਸਰਕਾਰਾਂ ਨਾਲ ਮਿਲ ਕੇ ਕੰਮ ਕਰਦੇ ਹਨ, ਇਸ ਲਈ ਉਹ ਜਨਤਾ ਵੱਲੋਂ ਚੁਣੇ ਗਏ ਨੁਮਾਇੰਦਿਆਂ ਅਤੇ ਕਾਂਗਰਸੀ ਪੰਚਾਂ-ਸਰਪੰਚਾਂ ਨਾਲ ਮਿਲ ਸਲੀਕੇ ਨਾਲ ਪੇਸ਼ ਆਉਣ ਅਤੇ ਉਨ੍ਹਾਂ ਦਾ ਕੰਮ ਕਰਨ ਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਨਾ ਕੀਤਾ ਜਾਵੇ। ਜੇਕਰ ਜਨਤਾ ਵੱਲੋਂ ਚੁਣੇ ਗਏ ਸਾਡੇ ਪੰਚਾਂ-ਸਰਪੰਚਾਂ ਅਤੇ ਨੁਮਾਇੰਦਿਆਂ ਦੇ ਕੰਮ ਨਾ ਕੀਤੇ ਗਏ ਤਾਂ ਅਸੀਂ ਸੜਕਾਂ ’ਤੇ ਆਉਣ ਲਈ ਮਜਬੂਰ ਹੋਵਾਂਗੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ, ਪਰਮਿੰਦਰ ਸਿੰਘ ਪਿੰਕੀ, ਵਿਜੇ ਕਾਲੜਾ, ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਛਾਬੜਾ ਅਤੇ ਸਾਬਕਾ ਵਿਧਾਇਕ ਗੁਰਨਾਇਬ ਸਿੰਘ ਬਰਾੜ ਅਤੇ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਹਾਜ਼ਰ ਸਨ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
BSF ਦੀ ਵੱਡੀ ਕਾਰਵਾਈ : ਪਾਕਿਸਤਾਨੀ ਸਮੱਗਲਰਾਂ ਵੱਲੋਂ ਸੁੱਟੀ ਕਰੋੜਾਂ ਦੀ ਹੈਰੋਇਨ ਬਰਾਮਦ
NEXT STORY