ਅੰਮ੍ਰਿਤਸਰ : ਸੀਨੀਅਰ ਅਕਾਲੀ ਆਗੂ ਗੁਲਜਾਰ ਸਿੰਘ ਰਣੀਕੇ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇਕ ਵੀਡੀਓ ਬਿਆਨ ਨੂੰ ਲੈ ਕੇ ਤਿੱਖਾ ਹਮਲਾ ਕੀਤਾ ਹੈ। ਰਣੀਕੇ ਨੇ ਕਿਹਾ ਕਿ ਵੜਿੰਗ ਨੇ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਬਾਰੇ ਜਿਹੜੇ ਮਾੜੇ ਸ਼ਬਦ ਵਰਤੇ ਹਨ, ਉਹ ਸਿਰਫ਼ ਇਕ ਵਿਅਕਤੀ ਦਾ ਮਜ਼ਾਕ ਨਹੀਂ, ਸਗੋਂ ਸਮੁੱਚੇ ਸਮਾਜ ਅਤੇ ਗਰੀਬ ਭਾਈਚਾਰੇ ਦੀ ਤੌਹੀਨ ਹੈ।
ਰਣੀਕੇ ਨੇ ਕਿਹਾ ਕਿ ਵੜਿੰਗ ਦੀ ਵੀਡੀਓ ਵਿਚ ਉਹ ਬੂਟਾ ਸਿੰਘ ਨੂੰ 'ਪੱਠੇ ਪਾਉਣ ਵਾਲੇ' ਅਤੇ 'ਰੰਗ ਦੇ ਕਾਲੇ' ਆਖ ਰਹੇ ਹਨ ਪਰ ਉਹ ਰੰਗ ਦੇ ਕਾਲੇ ਨਹੀਂ ਸਗੋਂ ਵੜਿੰਗ ਵਰਗਿਆਂ ਦੇ ਦਿਲ ਕਾਲੇ ਹਨ।
ਉਨ੍ਹਾਂ ਨੇ ਅਪੀਲ ਕੀਤੀ ਕਿ ਸਮੁੱਚਾ ਸਮਾਜ ਇਸ ਤਰ੍ਹਾਂ ਦੇ ਨਿੰਦਣਯੋਗ ਬਿਆਨ ਦੇਣ ਵਾਲਿਆਂ ਦਾ ਬਾਈਕਾਟ ਕਰੇ ਅਤੇ ਜਦੋਂ ਤਕ ਵੜਿੰਗ ਖੁੱਲ੍ਹੀ ਮੁਆਫੀ ਨਹੀਂ ਮੰਗਦਾ, ਉਸ ਦਾ ਘਿਰਾਓ ਕੀਤਾ ਜਾਵੇ। ਰਣੀਕੇ ਨੇ ਕਿਹਾ ਕਿ ਕਾਂਗਰਸ ਪਾਰਟੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਗਰੀਬ ਵਰਗਾਂ ਨਾਲ ਧੋਖਾ ਕਰਦੀ ਆ ਰਹੀ ਹੈ ਅਤੇ ਵੜਿੰਗ ਦਾ ਇਹ ਬਿਆਨ ਉਸੇ ਮਨੋਵਿਰਤੀ ਦੀ ਨਿਸ਼ਾਨੀ ਹੈ।
ਹੈਂ...! ਸਵਾ ਲੱਖ ਦਾ Gold ਲੈ ਕੇ ਫੜਾ ਗਏ 'ਮਨੋਰੰਜਨ ਬੈਂਕ' ਦੀ ਕਰੰਸੀ! ਪੰਜਾਬ ਪੁਲਸ ਕੋਲ ਪਹੁੰਚੀ ਸ਼ਿਕਾਇਤ
NEXT STORY