ਬਠਿੰਡਾ(ਵਰਮਾ)-ਥਾਣਾ ਕੈਨਾਲ ਕਾਲੋਨੀ ਨੇ ਇਕ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਵਾਲੇ ਇਕ ਮੁਲਜ਼ਮ ਖਿਲਾਫ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਲਿਆ ਹੈ। 17 ਸਾਲਾ ਰੀਟਾ (ਕਾਲਪਨਿਕ ਨਾਂ) ਵਾਸੀ ਪ੍ਰਤਾਪ ਨਗਰ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਸੰਦੀਪ ਸਿੰਘ ਵਾਸੀ ਬਠਿੰਡਾ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ। ਬੀਤੀ 26 ਜੂਨ ਨੂੰ ਉਹ ਉਸ ਨੂੰ ਆਪਣੇ ਸਕੂਟਰ 'ਤੇ ਬਿਠਾ ਕੇ ਕਿਤੇ ਲੈ ਗਿਆ ਤੇ ਉਸ ਦੀ ਮਰਜ਼ੀ ਖਿਲਾਫ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ। ਉਸ ਨੇ ਦੱਸਿਆ ਕਿ ਬਾਅਦ ਵਿਚ ਉਸ ਨੇ ਉਸ ਨਾਲ ਵਿਆਹ ਕਰਨ ਦੀ ਗੱਲ ਕੀਤੀ ਤਾਂ ਉਹ ਵਿਆਹ ਕਰਨ ਤੋਂ ਮਨ੍ਹਾ ਕਰਨ ਲੱਗਾ। ਪਲਸ ਨੇ ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਉਕਤ ਮੁਲਜ਼ਮ ਖਿਲਾਫ ਜਬਰ-ਜ਼ਨਾਹ ਦਾ ਮਾਮਲਾ ਅਤੇ ਪ੍ਰੀਵੈਨਸ਼ਨ ਆਫ ਚਿਲਡਰਨ ਫ੍ਰਾਮ ਸੈਕਸੁਅਲ ਓਫੈਂਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਦੇ 33 ਹਸਪਤਾਲ ਪ੍ਰਦੂਸ਼ਣ ਫੈਲਾਉਂਦੇ ਫੜੇ, 100 ਹਸਪਤਾਲਾਂ ਦੀ ਹੋਈ ਚੈਕਿੰਗ
NEXT STORY