ਮੋਹਾਲੀ (ਰਾਣਾ) : ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼-7 'ਚ ਨਾਬਾਲਗਾ ਨਾਲ ਬਲਾਤਾਕਰ ਕਰਨ ਵਾਲਾ ਨਾਬਾਲਗ ਲੜਕੇ ਨੂੰ ਬੁੱਧਵਾਰ ਨੂੰ ਪੁਲਸ ਨੇ ਦਬੋਚ ਲਿਆ। ਉਸ ਨੂੰ ਵੀਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਅਤੇ ਨਾਲ ਹੀ ਬਾਲ ਸੁਧਾਰ ਗ੍ਿਰਹ ਭੇਜ ਦਿੱਤਾ ਗਿਆ। ਬੁੱਧਵਾਰ ਨੂੰ ਨਾਬਾਲਗਾ ਦੇ ਪਿਤਾ ਨੇ ਇੰਡਸਟਰੀਅਲ ਏਰੀਆ ਫੇਜ਼-7 ਚੌਂਕੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਲੜਕੀ ਸਿਲਾਈ ਸਿੱਖਣ ਲਈ ਰੋਜ਼ਾਨਾ ਗੁਆਂਢ 'ਚ ਜਾਂਦੀ ਹੈ। ਉਸੇ ਦੌਰਾਨ 13 ਜਨਵਰੀ ਨੂੰ ਉਸ ਦੀ ਲੜਕੀ ਜਦੋਂ ਸਿਲਾਈ ਸਿੱਖਣ ਗਈ ਤਾਂ ਵਾਪਸ ਘਰ ਨਹੀਂ ਆਈ। ਬਾਅਦ 'ਚ ਲੜਕੀ ਰੋਂਦੀ ਹੋਈ ਘਰ ਆਈ ਤਾਂ ਉਸ ਨੇ ਦੱਸਿਆ ਕਿ ਗੋਬਿੰਦ ਨਾਂ ਦੇ ਲੜਕੇ ਨੂੰ ਉਸ ਨੂੰ ਵਰਗਲਾ ਕੇ ਉਸ ਨਾਲ ਬਲਾਤਕਾਰ ਕੀਤਾ ਹੈ। ਸਿਰਫ ਇੰਨਾ ਹੀ ਨਹੀਂ, ਗੋਬਿੰਦ ਨੇ ਬਾਅਦ 'ਚ ਲੜਕੀ ਦੀ ਮਾਂ ਨਾਲ ਵੀ ਕੁੱਟਮਾਰ ਕੀਤੀ ਅਤੇ ਫਰਾਰ ਹੋ ਗਿਆ।
ਰਾਹੁਲ ਗਾਂਧੀ ਨਾਲ ਸਿੱਧਾ ਸੰਪਰਕ ਹੋਣ ਦੀਆਂ ਚਰਚਾਵਾਂ ਨਾਲ ਕਾਂਗਰਸੀਆਂ 'ਚ ਮਚੀ ਤਰਥੱਲੀ
NEXT STORY