ਮੋਹਾਲੀ (ਰਾਣਾ) - ਮੋਹਾਲੀ ਦੇ ਫੇਜ 3ਬੀ2 'ਚ ਰਹਿਣ ਵਾਲੇ ਸੀਨੀਅਰ ਪੱਤਰਕਾਰ ਕੇ. ਜੇ. ਸਿੰਘ ਤੇ ਉਨ੍ਹਾਂ ਦੀ ਮਾਂ ਦੀ ਹੱਤਿਆ ਦੇ ਪਿੱਛੇ ਕਾਰਨ ਦੁਸ਼ਮਣੀ ਜਾਂ ਜਾਇਦਾਦ ਹੀ ਹੈ ਕਿਉਂਕਿ ਮ੍ਰਿਤਕਾਂ ਦੇ ਸੋਨੇ ਦੇ ਗਹਿਣੇ ਨਹੀਂ ਉਤਾਰੇ ਗਏ ਤੇ ਨਾ ਹੀ ਘਰ ਨੂੰ ਖੰਗਾਲਿਆ ਗਿਆ। ਹੱਤਿਆਰਾ ਜਾਂਦੇ ਸਮੇਂ ਹੱਤਿਆਵਾਂ ਦਾ ਕਾਰਨ ਲੁੱਟ ਦਿਖਾਉਣ ਲਈ ਐੈੱਲ. ਈ. ਡੀ. ਨਾਲ ਲੈ ਗਿਆ। ਜਦੋਂਕਿ ਘਰ 'ਚ ਹੋਰ ਵੀ ਕੀਮਤੀ ਸਾਮਾਨ ਸੀ, ਜਿਸ ਨੂੰ ਛੇੜਿਆ ਤਕ ਨਹੀਂ ਗਿਆ। ਕੇ. ਜੇ. ਸਿੰਘ ਨੇ ਵਿਆਹ ਨਹੀਂ ਕੀਤਾ ਸੀ। ਉਨ੍ਹਾਂ ਦੀ ਮੋਹਾਲੀ ਦੀ ਕੋਠੀ ਤੇ ਜ਼ਮੀਨ-ਜਾਇਦਾਦ ਹੈ ਜੋ ਕਿ ਹੱਤਿਆ ਦਾ ਵੱਡਾ ਕਾਰਨ ਹੋ ਸਕਦਾ ਹੈ। ਫਿਲਹਾਲ ਪੁਲਸ ਉਨ੍ਹਾਂ ਵਿਅਕਤੀਆਂ ਦੀ ਲਿਸਟ ਬਣਾ ਰਹੀ ਹੈ, ਜਿਨ੍ਹਾਂ ਦਾ ਕੇ. ਜੇ. ਸਿੰਘ ਦੇ ਘਰ ਆਉਣਾ-ਜਾਣਾ ਸੀ।
ਉਥੇ ਹੀ ਦੇਰ ਰਾਤ ਪੁਲਸ ਨੂੰ ਲਾਲੜੂ ਟੋਲ ਪਲਾਜ਼ਾ ਦੇ ਸੀ. ਸੀ. ਟੀ. ਵੀ. ਫੁਟੇਜ 'ਚ ਕੇ.ਜੇ. ਸਿੰਘ ਦੀ ਹੱਤਿਆ ਦੇ ਬਾਅਦ ਹਤਿਆਰੇ ਉਨ੍ਹਾਂ ਦੀ ਕਾਰ ਵੀ ਨਾਲ ਲੈ ਗਏ ਸਨ, ਜਿਸ ਦੀ ਫੁਟੇਜ ਲਾਲੜੂ ਟੋਲ ਪਲਾਜ਼ਾ 'ਤੇ ਦਿਸੀ। ਜਿਸ ਨੂੰ ਪੁਲਸ ਖੰਗਾਲ ਰਹੀ ਹੈ।
ਬੇਟੀ ਰੋਟੀ ਲੈ ਕੇ ਆਈ ਤਾਂ ਸਾਹਮਣੇ ਆਈ ਵਾਰਦਾਤ
ਕੇ. ਜੇ. ਸਿੰਘ ਆਪਣੀ ਬਜ਼ੁਰਗ ਮਾਂ ਦੇ ਨਾਲ ਫੇਜ਼ 3 ਦੀ ਕੋਠੀ 'ਚ ਕਈ ਸਾਲਾਂ ਤੋਂ ਰਹਿ ਰਹੇ ਸਨ, ਜਿਨ੍ਹਾਂ ਦੀ ਭੈਣ ਤੇ ਹੋਰ ਰਿਸ਼ਤੇਦਾਰ ਵੀ ਮੋਹਾਲੀ 'ਚ ਹੀ ਰਹਿੰਦੇ ਹਨ। ਜਿਥੋਂ ਮਾਂ-ਬੇਟੇ ਦੀ ਰੋਟੀ ਬਣ ਕੇ ਆਉਂਦੀ ਸੀ। ਸ਼ਨੀਵਾਰ ਦੁਪਹਿਰ ਕੇ. ਜੇ. ਸਿੰਘ ਦੀ ਭੈਣ ਯਸ਼ਪਾਲ ਕੌਰ ਆਪਣੇ ਬੇਟੇ ਅਜੇ ਪਾਲ ਦੇ ਨਾਲ ਭਰਾ ਤੇ ਮਾਂ ਨੂੰ ਰੋਟੀ ਦੇਣ ਆਈ ਸੀ। ਘਰ ਦਾ ਦਰਵਾਜ਼ਾ ਬਾਹਰੋਂ ਬੰਦ ਸੀ। ਉਨ੍ਹਾਂ ਇਹ ਸੋਚ ਕੇ ਦਰਵਾਜ਼ਾ ਖੋਲ੍ਹਿਆ ਕਿ ਸ਼ਾਇਦ ਬਜ਼ੁਰਗ ਮਾਂ ਨੂੰ ਡਾਕਟਰ ਨੂੰ ਦਿਖਾਉਣ ਲਈ ਗਏ ਹੋਣਗੇ ਪਰ ਦਰਵਾਜ਼ਾ ਖੋਲ੍ਹਦਿਆਂ ਹੀ ਉਨ੍ਹਾਂ ਨੇ ਅੰਦਰ ਖੂਨ ਪਿਆ ਵੇਖਿਆ। ਅੰਦਰ ਗਏ ਤਾਂ ਸਹਿਮ ਗਏ, ਕਮਰੇ 'ਚ ਉਨ੍ਹਾਂ ਦੀ ਮਾਂ ਲਹੂ-ਲੁਹਾਨ ਪਈ ਸੀ। ਕੋਲ ਜਾ ਕੇ ਵੇਖਿਆ ਤਾਂ ਪਤਾ ਲਗਾ ਕਿ ਮਾਂ ਦਮ ਤੋੜ ਚੁੱਕੀ ਸੀ। ਦੋਵੇਂ ਮਾਂ-ਬੇਟਾ ਅੰਦਰ ਵਾਲੇ ਕਮਰੇ 'ਚ ਗਏ ਤਾਂ ਵੇਖਿਆ ਕਿ ਉਥੇ ਕੇ. ਜੇ. ਸਿੰਘ ਵੀ ਲਹੂ-ਲੁਹਾਨ ਪਿਆ ਸੀ।
ਨਹੀਂ ਖੋਲ੍ਹਦੇ ਸਨ ਅਣਜਾਣ ਲਈ ਦਰਵਾਜ਼ਾ
ਪੁਲਸ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੇ. ਜੇ. ਸਿੰਘ ਕਦੇ ਵੀ ਕਿਸੇ ਅਣਜਾਣ ਵਿਅਕਤੀ ਲਈ ਦਰਵਾਜ਼ਾ ਨਹੀਂ ਖੋਲ੍ਹਦੇ ਸਨ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਘਰ 'ਚ ਹੱਤਿਆ ਦੀ ਨੀਅਤ ਨਾਲ ਹੀ ਆਇਆ ਵਿਅਕਤੀ ਪਰਿਵਾਰ ਦਾ ਜਾਣਕਾਰ ਹੈ, ਉਦੋਂ ਹੀ ਉਸ ਨੂੰ ਅੰਦਰ ਆਉਣ ਦਿੱਤਾ ਗਿਆ। ਕੋਈ ਵੀ ਖਿੜਕੀ ਜਾਂ ਦਰਵਾਜ਼ਾ ਟੁੱਟਿਆ ਨਹੀਂ ਮਿਲਿਆ, ਜੋ ਇਹ ਦਰਸਾਉਂਦਾ ਹੈ ਕਿ ਦਰਵਾਜ਼ਾ ਕੇ. ਜੇ. ਸਿੰਘ ਦੀ ਮਰਜ਼ੀ ਨਾਲ ਹੀ ਖੁੱਲ੍ਹਿਆ ਤੇ ਬਾਅਦ 'ਚ ਉਕਤ ਵਿਅਕਤੀ ਨੇ ਹੱਤਿਆਵਾਂ ਨੂੰ ਅੰਜਾਮ ਦਿੱਤਾ ਜੋ ਕਿ ਤੇਜ਼ਧਾਰ ਹਥਿਆਰ ਵੀ ਨਾਲ ਲੈ ਕੇ ਆਇਆ ਸੀ ਤੇ ਉਸ ਨੂੰ ਹਰ ਪਲ ਦੀ ਜਾਣਕਾਰੀ ਸੀ।
ਮੌਕੇ ਦਾ ਜਾਇਜ਼ਾ ਲੈਣ 'ਤੇ ਪਤਾ ਲੱਗਾ ਕਿ ਹੱਤਿਆ ਸਮੇਂ ਹਤਿਆਰੇ ਤੇ ਕੇ. ਜੇ. ਸਿੰਘ ਵਿਚਕਾਰ ਸੰਘਰਸ਼ ਹੋਇਆ ਸੀ। ਕੇ. ਜੇ. ਸਿੰਘ ਦੇ ਪੈਰ 'ਚ ਇਕ ਹੀ ਚੱਪਲ ਸੀ। ਪੁਲਸ ਹੋਰ ਕਈ ਪਹਿਲੂਆਂ 'ਤੇ ਵੀ ਜਾਂਚ ਕਰ ਰਹੀ ਹੈ। ਫੋਰੈਂਸਿਕ ਟੀਮ ਨੇ ਮੌਕੇ ਤੋਂ ਕਈ ਫਿੰਗਰ ਪ੍ਰਿੰਟ ਲਏ ਹਨ। ਕਈ ਹੋਰ ਚੀਜ਼ਾਂ ਵੀ ਸਾਇੰਟਫਿਕ ਜਾਂਚ ਲਈ ਪੁਲਸ ਨਾਲ ਲੈ ਗਈ ਹੈ। ਕੇ. ਜੇ. ਸਿੰਘ ਦਾ ਘਰ ਕੋਨੇ 'ਚ ਹੈ, ਜਿਸ ਕਾਰਨ ਆਸ-ਪਾਸ ਕਿਸੇ ਨੂੰ ਵਾਰਦਾਤ ਦਾ ਪਤਾ ਨਹੀਂ ਲੱਗਾ ਤੇ ਨਾ ਹੀ ਕਿਸੇ ਨੇ ਕੋਈ ਚੀਕ-ਚਿਹਾੜਾ ਸੁਣਿਆ।
ਸਵੇਰੇ ਆਈ ਸੀ ਨੌਕਰਾਣੀ, ਨਹੀਂ ਖੋਲ੍ਹਿਆ ਦਰਵਾਜ਼ਾ ਤਾਂ ਚਲੀ ਗਈ ਵਾਪਸ
ਜਾਣਕਾਰੀ ਮੁਤਾਬਿਕ ਸਵੇਰੇ 8.30 ਵਜੇ ਤੋਂ 9 ਵਜੇ ਵਿਚਕਾਰ ਘਰ ਦੀ ਨੌਕਰਾਣੀ ਰੇਖਾ ਆਈ ਸੀ, ਜਿਸ ਨੇ ਪੁਲਸ ਨੂੰ ਦੱਸਿਆ ਕਿ ਕਾਫੀ ਦੇਰ ਤਕ ਘੰਟੀ ਵਜਾਉਣ ਦੇ ਬਾਵਜੂਦ ਵੀ ਸਾਹਿਬ ਨੇ ਬੂਹਾ ਨਹੀਂ ਖੋਲ੍ਹਿਆ ਤਾਂ ਉਹ ਵਾਪਸ ਚਲੀ ਗਈ। ਉਸ ਨੇ ਕਾਫੀ ਦੇਰ ਤਕ ਘੰਟੀ ਵਜਾਈ ਸੀ।
ਬਾਰਿਸ਼ ਨਾਲ ਡਿੱਗਾ ਪਾਰਾ, ਪੂਰਾ ਦਿਨ ਭਿੱਜਦਾ ਰਿਹਾ ਸ਼ਹਿਰ
NEXT STORY