ਜਲੰਧਰ ਛਾਉਣੀ (ਦੁੱਗਲ)- ਕੈਂਟ ਬੋਰਡ ਵੱਲੋਂ ਲੱਖਾਂ ਦੀ ਲਾਗਤ ਨਾਲ ਖ਼ਰੀਦੀਆਂ ਗਈਆਂ ਏ. ਟੀ. ਐੱਮ. ਵਾਟਰ ਮਸ਼ੀਨਾਂ ਅਤੇ ਈ-ਟਾਇਲਟ ਮਸ਼ੀਨਾਂ ਕੈਂਟ ਦੇ ਸਿਵਲ ਏਰੀਏ ’ਚ ਲਾਈਆਂ ਗਈਆਂ ਹਨ ਅਤੇ ਲਾਉਣ ਦੇ ਕੁਝ ਮਹੀਨੇ ਬਾਅਦ ਵੀ ਇਹ ਬੰਦ ਹਾਲਤ ’ਚ ਸੜਕਾਂ ’ਤੇ ਧੂੜ ਚੱਟ ਰਹੀਆਂ ਹਨ। ਏ. ਟੀ. ਐੱਮ. ਮਸ਼ੀਨ ਜਵਾਹਰ ਪਾਰਕ, ਮਧੂਬਨ ਪਾਰਕ, ਹਰਦਿਆਲ ਰੋਡ, ਨੇੜੇ ਸਬਜ਼ੀ ਮੰਡੀ ਤੇ ਕੈਂਟ ਬੋਰਡ ਦਫ਼ਤਰ ’ਚ ਲਾਈ ਗਈ ਹੈ, ਜੋ ਕਿ ਖਸਤਾ ਹਾਲਤ ’ਚ ਪਈ ਹੈ।
ਇਸ ਦੇ ਨਾਲ ਹੀ ਚਰਚ ਰੋਡ ’ਤੇ ਪੁਰਾਣੇ ਬਿਜਲੀ ਘਰ ਨੇੜੇ ਅਤੇ ਮੁਹੱਲਾ ਨੰ. 24 ਦੇ ਬਾਹਰ ਈ-ਟਾਇਲਟ ਨੂੰ ਲਾਇਆ ਗਿਆ ਹੈ। ਚਰਚ ਰੋਡ ’ਤੇ ਲਾਈ ਗਈ ਈ-ਟਾਇਲਟ ਮਸ਼ੀਨ ਹਰ ਸਮੇਂ ਬੰਦ ਰਹਿੰਦੀ ਹੈ, ਜਦੋਂਕਿ ਦੂਜੀ ਮਸ਼ੀਨ ਦੀ ਹਾਲਤ ਵੀ ਬੰਦ ਵਰਗੀ ਹੈ। ਜ਼ਿਕਰਯੋਗ ਹੈ ਕਿ ਉਪਰੋਕਤ ਮਸ਼ੀਨਾਂ ਸਾਬਕਾ ਸੀ. ਈ. ਓ. ਮੀਨਾਕਸ਼ੀ ਲੋਹੀਆ ਦੇ ਕਾਰਜਕਾਲ ਦੌਰਾਨ ਖਰੀਦੀਆਂ ਗਈਆਂ ਸਨ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਈ-ਟਾਇਲਟ ਮਸ਼ੀਨ ਖ਼ਰੀਦਣ ਲਈ ਟੈਂਡਰ ਜਾਰੀ ਕੀਤਾ ਗਿਆ ਸੀ ਅਤੇ ਉਸ ਟੈਂਡਰ ’ਚ ਸਿਰਫ਼ ਇਕ ਕੰਪਨੀ ਨੇ ਬੋਲੀ ਭਰੀ ਸੀ, ਜਿਸ ਨੂੰ ਬੋਰਡ ਦੀ ਮੀਟਿੰਗ ’ਚ ਆਸਾਨੀ ਨਾਲ ਪਾਸ ਕਰ ਲਿਆ ਗਿਆ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਜਲੰਧਰ ਸਥਿਤ ਦਫ਼ਤਰ 'ਚ ਹੋਈ ਚੋਰੀ
ਜ਼ਿਕਰਯੋਗ ਹੈ ਕਿ ਈ-ਟਾਇਲਟ ਮਸ਼ੀਨ ਕਰੀਬ 9 ਲੱਖ ਰੁਪਏ ’ਚ ਖ਼ਰੀਦੀ ਗਈ ਸੀ, ਜਦਕਿ ਟਰਾਂਸਪੋਰਟ ਦਾ ਖ਼ਰਚਾ 12 ਲੱਖ ਰੁਪਏ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬੋਲੀ ’ਤੇ ਖ਼ਰੀਦੀਆਂ ਗਈਆਂ ਮਸ਼ੀਨਾਂ ਭ੍ਰਿਸ਼ਟਾਚਾਰ ਵੱਲ ਇਸ਼ਾਰਾ ਕਰਦੀਆਂ ਹਨ। ਇਸ ਦੌਰਾਨ ਭਾਰੀ ਕਮੀਸ਼ਨ ਲੈਣ-ਦੇਣ ਦੇ ਸੰਦੇਸ਼ ਵੀ ਆਏ ਅਤੇ ਇਸ ਮਾਮਲੇ ਦੀ ਜਾਂਚ ਲਈ ਦਿੱਲੀ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਗਈ ਸੀ ਪਰ ਮੌਜੂਦਾ ਸੀ. ਈ. ਓ. ਨੇ ਆਪਣੇ ਹੀ ਅਧਿਕਾਰੀ ਦੇ ਹੱਕ ’ਚ ਜਵਾਬ ਤਿਆਰ ਕਰ ਕੇ ਸ਼ਿਕਾਇਤਕਰਤਾ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਤੇ ਫਾਈਲ ਬੰਦ ਕਰ ਦਿੱਤੀ ਗਈ।
ਇਹ ਵੀ ਪੜ੍ਹੋ- ਹਸ਼ਿਆਰਪੁਰ ਕੇਂਦਰੀ ਜੇਲ੍ਹ 'ਚ ਕੈਦੀ ਨੇ ਕੀਤੀ ਖ਼ੁਦਕੁਸ਼ੀ, ਬਾਥਰੂਮ 'ਚ ਇਸ ਹਾਲ 'ਚ ਲਾਸ਼ ਵੇਖ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਗਾਇਕ ਮਾਸਟਰ ਸਲੀਮ ਦੇ ਜਲੰਧਰ ਸਥਿਤ ਦਫ਼ਤਰ 'ਚ ਹੋਈ ਚੋਰੀ
NEXT STORY