ਪੱਟੀ, (ਪਾਠਕ)- ਸਥਾਨਕ ਸ਼ਹਿਰ ਦੇ ਸਰਹਾਲੀ ਰੋਡ ਉੱਪਰ ਫ਼ੌਜੀ ਛਾਉਣੀ ਨੇੜੇ ਸਥਿਤ ਮਿੱਟੀ ਦੇ ਤੇਲ ਦੀ ਏਜੰਸੀ (ਪੰਜਾਬ ਅਲਟਰੇਡਜ਼) 'ਚੋਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਚੌਕੀਦਾਰ ਹੀਰਾ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਪੱਟੀ ਨੇ ਦੱਸਿਆ ਕਿ ਉਹ ਜਦੋਂ ਸ਼ਾਮ ਸਮੇਂ ਏਜੰਸੀ ਵਿਖੇ ਆਪਣੀ ਡਿਊਟੀ ਦੇਣ ਆਇਆ ਤਾਂ ਵੇਖਿਆ ਕਿ ਚੋਰ ਪੌੜੀ ਰਾਹੀਂ ਕੰਧ ਟੱਪ ਕੇ ਏਜੰਸੀ ਵਿਚੋਂ ਬੈਟਰਾ ਤੇ ਇਨਵਰਟਰ ਚੋਰੀ ਕਰ ਕੇ ਲੈ ਗਏ ਸਨ ਪਰ ਏਜੰਸੀ ਵਿਚ ਪਿਆ ਹੋਇਆ ਮਿੱਟੀ ਦਾ ਤੇਲ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਸ ਨੇ ਦੱਸਿਆ ਕਿ ਚੋਰੀ ਸਬੰਧੀ ਏਜੰਸੀ ਦੇ ਮਾਲਕਾਂ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਪੱਟੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ, ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਏਜੰਸੀ 'ਚ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ।
ਅਕਾਲੀ-ਭਾਜਪਾ ਵਾਂਗ ਕਿਸਾਨਾਂ ਦੀ ਦੁਸ਼ਮਣ ਹੈ ਕੈਪਟਨ ਸਰਕਾਰ : ਭਗਵੰਤ ਮਾਨ
NEXT STORY