ਗੜ੍ਹਸ਼ੰਕਰ(ਸ਼ੋਰੀ)—ਇਥੋਂ ਦੇ ਪਿੰਡ ਪਿੱਪਲੀਵਾਲ 'ਚ ਅੱਜ ਇਕ ਪੰਜਵੀਂ ਜਮਾਤ ਦੇ ਲੜਕੇ ਨੂੰ ਆਵਾਰਾ ਕੁੱਤੇ ਨੇ ਹਮਲਾ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਲੜਕਾ ਉਸ ਸਮੇਂ ਸਕੂਲ ਤੋਂ ਵਾਪਸ ਘਰ ਨੂੰ ਜਾ ਰਿਹਾ ਸੀ। ਜ਼ਖਮੀ ਲੜਕੇ ਲਖਵਿੰਦਰ ਦੀ ਮਾਤਾ ਸੁਨੀਤਾ ਨੇ ਦੱਸਿਆ ਕਿ ਉਸਦੇ ਬੇਟੇ ਨੂੰ ਕੁੱਤਿਆਂ ਨੇ ਇਸ ਕਦਰ ਨੋਚ-ਨੋਚ ਕੇ ਖਾਧਾ ਕਿ ਉਸ ਦੇ ਲੱਤਾਂ ਦੀ ਚਮੜੀ ਉਤਰ ਗਈ। ਜੇਕਰ ਪਿੰਡ ਦੇ ਲੋਕਾਂ ਨੇ ਮੌਕੇ 'ਤੇ ਆ ਕੇ ਕੁੱਤੇ ਨੂੰ ਨਾ ਭਜਾਇਆ ਹੁੰਦਾ ਤਾਂ ਸ਼ਾਇਦ ਉਸ ਦੀ ਹਾਲਤ ਹੋਰ ਗੰਭੀਰ ਹੋ ਜਾਂਦੀ। ਜ਼ਖਮੀ ਬੱਚੇ ਨੂੰ ਗੜ੍ਹਸ਼ੰਕਰ ਹਸਪਤਾਲ ਇਲਾਜ ਲਈ ਲਿਆਂਦਾ ਗਿਆ। ਲੋਕਾਂ ਦੀ ਮੰਗ ਹੈ ਕਿ ਸਰਕਾਰ ਆਵਾਰਾ ਕੁੱਤਿਆਂ 'ਤੇ ਨੱਥ ਪਾਵੇ।
ਪੰਜਾਬ ਸਰਕਾਰ ਵੱਲੋਂ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਤਹਿਤ ਟ੍ਰੈਵਲ ਏਜੰਟਾਂ ਲਈ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ : ਡਿਪਟੀ ਕਮਿਸ਼ਨਰ
NEXT STORY