ਸ਼੍ਰੀ ਹਰਗੋਬਿੰਦਪੁਰ/ਘੁਮਾਣ (ਰਮੇਸ਼) : ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਅਕਾਲੀ ਦਲ ਬਾਦਲ ਦੀ ਟਿਕਟ ਲੈਣ ਵਿਚ ਸਫ਼ਲ ਰਹੇ ਬਾਬਾ ਬਕਾਲਾ ਦੇ ਵਿਧਾਇਕ ਮਨਜੀਤ ਸਿੰਘ ਮੰਨਾ ਵਲੋਂ ਹੁਣ ਵਿਧਾਨ ਸਭਾ ਸ਼੍ਰੀ ਹਰਗੋਬਿੰਦਪੁਰ ਤੋਂ ਚੋਣ ਲੜਨ ਦੀ ਤਿਆਰੀ ਕਰ ਲਈ ਗਈ ਹੈ ਪਰ ਵਿਧਾਨ ਸਭਾ ਹਲਕਾ ਸ਼੍ਰੀ ਹਰਗੋਬਿੰਦਪੁਰ ਵਿਚ ਅਕਾਲੀ ਦਲ ਵਿਚ ਪਈ ਆਪਸੀ ਫੁੱਟ ਕਾਰਨ ਅਨੇਕਾਂ ਹੀ ਬਾਗੀ ਧੜ੍ਹੇ ਬਣ ਚੁੱਕੇ ਹਨ ਜਿਨ੍ਹਾਂ ਕਾਰਨ ਅਕਾਲੀ ਦਲ ਦੇ ਉਮੀਦਵਾਰ ਨੂੰ ਇਸ ਹਲਕੇ ਤੋਂ ਸੀਟ ਜਿੱਤਣੀ ਚਣੌਤੀ ਹੋਵੇਗੀ ਅਤੇ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਮੌਜੂਦਾ ਹਲਕਾ ਵਿਧਾਇਕ ਦੇਸ ਰਾਜ ਸਿੰਘ ਧੁੱਗਾ ਨੂੰ ਦੋਬਾਰਾ ਇਸ ਹਲਕੇ ਤੋਂ ਅਕਾਲੀ ਦਲ ਵਲੋਂ ਟਿਕਟ ਨਾ ਦੇਣਾ ਵੀ ਅਕਾਲੀ ਦਲ ਦੇ ਉਮੀਦਵਾਰ ਲਈ ਨੁਕਸਾਨਦੇਹ ਹੋਵੇਗਾ ਕਿਉੁਂਕਿ ਦੇਸ ਰਾਜ ਸਿੰਘ ਧੁੱਗਾ ਵਲੋਂ ਅਕਾਲੀ ਉਮੀਦਵਾਰ ਦਾ ਸਾਥ ਦੇਣ ਦੀ ਬਜਾਏ ਵਿਰੋਧਤਾ ਕਰਕੇ ਆਪ ਦੋਬਾਰਾ ਹਲਕਾ ਸ਼੍ਰੀ ਹਰਗੋਬਿੰਦਪੁਰ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਧੁੱਗਾ ਵਲੋਂ ਦੋਬਾਰਾ ਚੋਣ ਲੜਨ ਨਾਲ ਅਕਾਲੀ ਦਲ ਦਾ ਵੋਟ ਬੈਂਕ ਵੰਡਿਆ ਜਾਵੇਗਾ। ਜਿਸ ਨਾਲ ਅਕਾਲੀ ਦਲ ਦੇ ਉਮੀਦਵਾਰ ਨੂੰ ਨੁਕਸਾਨ ਹੋਵੇਗਾ ।
ਦੂਜੇ ਪਾਸੇ ਟਿਕਟ ਲੈਣ ਦੇ ਚਾਹਵਾਨ ਅਤੇ ਹਲਕੇ ਦੇ ਹੀ ਕਿਸੇ ਵਿਅਕਤੀ ਨੂੰ ਟਿਕਟ ਦੇਣ ਦੀ ਮੰਗ ਕਰਨ ਵਾਲੇ ਧੁੱਗਾ ਵਿਰੋਧੀ ਗਰੁੱਪ ਵਲੋਂ ਵੀ ਅਕਾਲੀ ਦਲ ਦੇ ਉਮੀਦਵਰ ਦਾ ਵਿਰੋਧ ਕੀਤਾ ਜਾਵੇਗਾ ਕਿਉਂਕਿ ਇਸ ਧੜੇ ਵਲੋਂ ਸ਼ੁਰੂ ਤੋਂ ਹੀ ਹਲਕੇ ਤੋਂ ਬਾਹਰੀ ਉਮੀਦਵਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਦੋ ਦਿਨ ਪਹਿਲਾਂ ਹੀ ਆਪਣੇ ਆਪ ਨੂੰ ਟਕਸਾਲੀ ਆਗੂ ਕਹਾਉਣ ਵਾਲੇ ਇਸ ਧੜੇ ਵਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਭਰਵਾਂ ਇਕੱਠ ਕਰਕੇ ਮੀਟਿੰਗ ਕੀਤੀ ਸੀ ਅਤੇ ਹਲਕੇ ਦੇ ਹੀ ਕਿਸੇ ਵਿਅਕਤੀ ਜਿਨ੍ਹਾਂ ਵਿਚ ਮੰਗਲ ਸਿੰਘ ਬਟਾਲਾ, ਨਰਿੰਦਰ ਸਿੰਘ ਵੀਲਾਂਬੱਜੂ, ਠਾਕਰ ਸਿੰਘ ਊਧਨਵਾਲ, ਬਲਵਿੰਦਰ ਸਿੰਘ ਆਦਿ ਆਗੂਆਂ ਨੂੰ ਟਿਕਟ ਦੇਣ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲੋਂ ਮੰਗ ਕੀਤੀ ਸੀ । ਜੇਕਰ ਪੂਰੀ ਸਥਿਤੀ ਤੇ ਝਾਤ ਮਾਰੀਏ ਤਾਂ ਇਹ ਸਾਫ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਦਲ ਬਾਦਲ ਦੇ ਉਮੀਦਵਰ ਮਨਜੀਤ ਸਿੰਘ ਮੰਨਾ ਲਈ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਜਿੱਤ ਹਾਸਲ ਕਰਨੀ ਚਣੌਤੀ ਭਰਪੂਰ ਹੋਵੇਗਾ ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ ਰੁੱਸੇ ਅਕਾਲੀ ਆਗੂਆਂ ਨੂੰ ਮਨਾਉਣ ਅਤੇ ਵੋਟਰਾਂ ਨਾਲ ਮੇਲ ਮਿਲਾਪ ਕਰਨ ਲਈ ਦੋਹਰੀ ਮਿਹਨਤ ਕਰਨ ਦੀ ਲੋੜ ਪਵੇਗੀ ।
ਖੇਡਾਂ ਵੱਲ ਧਿਆਨ ਨਾ ਦੇਣ ਤੇ ਹੀ ਨੌਜਵਾਨਾਂ ਦਾ ਨਸ਼ਿਆਂ ਵੱਲ ਵਧਿਆ ਰੂਝਾਨ : ਜਾਖੜ
NEXT STORY