ਹਿਸਾਰ- ਹਰਿਆਣਾ ਦੀ ਕੁਰੂਕਸ਼ੇਤਰ ਲੋਕ ਸਭਾ ਸੀਟ ’ਤੇ ਗਰੀਬਾਂ, ਕਿਸਾਨਾਂ ਅਤੇ ਹੋਰ ਆਮ ਲੋਕਾਂ ਦੀ ਸੇਵਾ ਦਾ ਵਾਅਦਾ ਕਰਨ ਦੇ ਮਕਸਦ ਨਾਲ ਅਰਬਪਤੀ ਉਮੀਦਵਾਰਾਂ ਵਿਚਾਲੇ ਚੋਣ ਜੰਗ ਹੋਵੇਗੀ। ਅਨਾਜ ਦੀ ਬੋਰੀ ਨੂੰ ਮੋਢੇ ’ਤੇ ਰੱਖ ਕੇ ਟਰੱਕ ਵਿਚ ਚੜ੍ਹਾਉਣ ਵਾਲੀਆਂ ਤਸਵੀਰਾਂ ਵਿਚ ਦਿਖਣ ਵਾਲੇ ਭਾਜਪਾ ਉਮੀਦਵਾਰ ਅਤੇ ਉਦਯੋਗਪਤੀ ਨਵੀਨ ਜਿੰਦਲ ਨੇ ਆਪਣੀ ਅਤੇ ਪਤਨੀ ਸ਼ਾਲੂ ਦੀ ਚੱਲ ਅਤੇ ਅਚੱਲ ਜਾਇਦਾਦ ਲੱਗਭਗ 1,000 ਕਰੋੜ ਰੁਪਏ ਐਲਾਨ ਕੀਤੀ ਹੈ। ਉਥੇ ਦੂਜੇ ਪਾਸੇ ਇੰਡੀਆ ਗੱਠਜੋੜ ਵੱਲੋਂ ਆਮ ਆਦਮੀ ਉਮੀਦਵਾਰ ਡਾ. ਸੁਸ਼ੀਲ ਗੁਪਤਾ ਨੇ ਹਲਫਨਾਮੇ ਵਿਚ 49 ਕਰੋੜ, 73 ਲੱਖ 19 ਹਜ਼ਾਰ 36 ਰੁਪਏ ਦੀ ਚੱਲ ਜਾਇਦਾਦ ਅਤੇ 22 ਕਰੋੜ 26 ਲੱਖ ਰੁਪਏ ਦੀ ਅਚੱਲ ਜਾਇਦਾਦ ਦਿਖਾਈ ਹੈ।
ਇਹ ਵੀ ਪੜ੍ਹੋ- ਰੇਲਵੇ ਨੇ 50 ਟਰੇਨਾਂ ਕੀਤੀਆਂ ਰੱਦ, ਦੇਰੀ ਨਾਲ ਚੱਲ ਰਹੀਆਂ ਪੰਜਾਬ 'ਚ ਚੱਲਣ ਵਾਲੀਆਂ ਕਈ ਟਰੇਨਾਂ
ਉਨ੍ਹਾਂ ਦੀ ਪਤਨੀ ਸੁਮਿੱਤਰਾ ਦੇਵੀ ਕੋਲ 23 ਕਰੋੜ 13 ਲੱਖ 88 ਹਜ਼ਾਰ 152 ਰੁਪਏ ਦੀ ਚੱਲ ਜਾਇਦਾਦ ਹੈ, ਜਦਕਿ ਉਨ੍ਹਾਂ ਕੋਲ 73 ਕਰੋੜ 94 ਲੱਖ 65 ਹਜ਼ਾਰ 840 ਰੁਪਏ ਦੀ ਅਚੱਲ ਜਾਇਦਾਦ ਹੈ। ਇਨੈਲੋ ਨੇਤਾ ਅਭੈ ਸਿੰਘ ਚੌਟਾਲਾ ਨੇ ਵੀ ਨਾਮਜ਼ਦਗੀ ਪੱਤਰ ਦੇ ਨਾਲ ਦਿੱਤੇ ਹਲਫਨਾਮੇ ਵਿਚ ਆਪਣੀ ਜਾਇਦਾਦ 45 ਕਰੋੜ ਤੋਂ ਵੱਧ ਐਲਾਨ ਕੀਤੀ ਹੈ। ਉਨ੍ਹਾਂ ਕੋਲ ਕੁੱਲ ਮਿਲਾ ਕੇ 32.61 ਕਰੋੜ ਰੁਪਏ ਦੀ ਚੱਲ ਜਾਇਦਾਦ ਹੈ, ਜਦਕਿ ਉਨ੍ਹਾਂ ਦੀ ਪਤਨੀ ਕੋਲ 4.38 ਕਰੋੜ ਰੁਪਏ ਦੀ ਜਾਇਦਾਦ ਹੈ। ਉਨ੍ਹਾਂ ਕੋਲ 12.70 ਕਰੋੜ ਰੁਪਏ ਦੀ ਅਚੱਲ ਜਾਇਦਾਦ ਵੀ ਹੈ, ਜਦਕਿ ਉਨ੍ਹਾਂ ਦੀ ਪਤਨੀ ਕੋਲ ਅਜਿਹੀ ਜਾਇਦਾਦ ਦਾ ਮੁੱਲ 11 ਕਰੋੜ ਰੁਪਏ ਹੈ।
ਇਹ ਵੀ ਪੜ੍ਹੋ- ਸਹੁਰੇ ਘਰ ਤੋਂ ਧੀ ਦਾ ਟੁੱਟ ਗਿਆ ਨਾਤਾ, ਪਿਤਾ ਨੇ ਫਿਰ ਵੀ ਨਾ ਕੀਤਾ ਪਰਾਇਆ, ਬੈਂਡ-ਵਾਜਿਆਂ ਨਾਲ ਲਿਆਇਆ ਵਾਪਸ
ਜਿੰਦਲ ਕੋਲ 40 ਕਰੋੜ ਦਾ ਸੋਨਾ ਅਤੇ ਗਹਿਣੇ
ਚੋਣ ਕਮਿਸ਼ਨ ਦੇ ਅਧਿਕਾਰੀ ਦੇ ਸਾਹਮਣੇ ਆਪਣੀ ਨਾਮਜ਼ਦਗੀ ਦਾਖਲ ਕਰਨ ਵਾਲੇ ਜਿੰਦਲ (54) ਨੇ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਅਤੇ ਪਤਨੀ ਕੋਲ ਕੋਈ ਵਾਹਨ ਨਹੀਂ ਹੈ। ਅਮਰੀਕਾ ਡਲਾਸ ਵਿਚ ਸਥਿਤ ਟੈਕਸਾਸ ਯੂਨੀਵਰਸਿਟੀ ਤੋਂ ਐੱਮ. ਬੀ. ਏ. ਦੀ ਪੜ੍ਹਾਈ ਕਰਨ ਵਾਲੇ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਅਤੇ ਪਤਨੀ ਸ਼ਾਲੂ ਕੋਲ 40 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੀਮਤ ਦਾ ਸੋਨਾ ਅਤੇ ਹੋਰ ਗਹਿਣੇ ਹਨ।
ਚੋਣ ਹਲਫਨਾਮੇ ਵਿਚ ਜਿੰਦਲ ਨੇ ਆਪਣੀ ਅਚੱਲ ਜਾਇਦਾਦ 88,673.68 ਲੱਖ ਰੁਪਏ (ਲੱਗਭਗ 886 ਕਰੋੜ ਰੁਪਏ) ਅਤੇ ਪਤਨੀ ਦੀ ਅਚੱਲ ਜਾਇਦਾਦ 11,461.75 ਲੱਖ ਰੁਪਏ (ਲੱਗਭਗ 114 ਕਰੋੜ ਰੁਪਏ) ਐਲਾਨ ਕੀਤੀ ਹੈ। ਉਨ੍ਹਾਂ ਨੇ ਆਪਣੀ ਚੱਲ ਜਾਇਦਾਦ ਲੱਗਭਗ 11 ਕਰੋੜ ਰੁਪਏ ਅਤੇ ਕੁੱਲ ਦੇਣਦਾਰੀਆਂ 6.94 ਕਰੋੜ ਰੁਪਏ ਐਲਾਨ ਕੀਤੀਆਂ ਹਨ। ਉਨ੍ਹਾਂ ਨੇ ਵਿੱਤ ਸਾਲ 2022-23 ਲਈ ਆਪਣੀ ਕੁੱਲ ਆਮਦਨ 74.83 ਕਰੋੜ ਰੁਪਏ ਐਲਾਨ ਕੀਤੀ ਸੀ। ਮਾਰਚ ਵਿਚ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਜਿੰਦਲ 2004 ਤੋਂ 2014 ਤੱਕ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਰਹੇ। ਜਿੰਦਲ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਅਪਰਾਧਿਕ ਮਾਮਲੇ ਵਿਚ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ।
ਇਹ ਵੀ ਪੜ੍ਹੋ- IMD ਦਾ ਅਲਰਟ; ਇਸ ਮਹੀਨੇ ਗਰਮੀ ਨਹੀਂ ਵਿਖਾਏਗੀ ‘ਨਰਮੀ, ਲੂ ਵਧਾਏਗੀ ਲੋਕਾਂ ਦੀ ਪਰੇਸ਼ਾਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿ ਨੇਤਾ ਕਰ ਰਹੇ ਕਾਂਗਰਸ ਦੇ 'ਸ਼ਹਿਜਾਦੇ' ਨੂੰ ਭਾਰਤ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਦੁਆ : PM ਮੋਦੀ
NEXT STORY