ਕਪੂਰਥਲਾ(ਮੱਲੀ)— ਸਤਲੁਜ-ਯਮੁਨਾ ਲਿੰਕ ਨਹਿਰ (ਐੱਸ.ਵਾਈ.ਐੱਲ) ਮਾਮਲੇ ਸਬੰਧੀ ਕੈਪਟਨ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਸਰਕਾਰ ਮਨੁੱਖੀ ਅਦਾਲਤ 'ਚ ਆਪਣਾ ਪੱਖ ਮਜ਼ਬੂਤੀ ਨਾਲ ਰੱਖੇਗੀ। ਇਹ ਸ਼ਬਦ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਕੇਸਰੀ ਨਾਲ ਗੱਲਬਾਤ ਦੌਰਾਨ ਕਹੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਇਹ ਵੀ ਕੋਸ਼ਿਸ਼ ਹੈ ਕਿ ਮਿਲਜੁਲ ਕੇ ਆਪਸੀ ਗੱਲਬਾਤ ਦੇ ਨਾਲ ਉਕਤ ਉਲਝੇ ਮਾਮਲੇ ਦਾ ਹੱਲ ਕੱਢਿਆ ਜਾ ਸਕੇ।
ਪੰਜਾਬ ਵਿਧਾਨ ਸਭਾ 'ਚ ਵਿਰੋਧੀ ਪੱਖ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਕਹਿਣ 'ਤੇ ਕਿ ਮੁੱਖ ਮੰਤਰੀ ਮਾਮਲੇ ਪ੍ਰਤੀ ਗੰਭੀਰ ਨਹੀਂ ਹਨ, ਇਸ ਸਬੰਧੀ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਗੰਭੀਰ, ਸੰਜੀਦਗੀ ਸੋਚ ਦੇ ਮਾਲਕ ਹੋਰ ਕੋਈ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਇਸ ਮਾਮਲੇ ਦੀ ਲਗਾਤਾਰ ਜਾਣਕਾਰੀ ਲੈ ਰਹੇ ਹਨ ਅਤੇ ਇਸ ਮਾਮਲੇ 'ਚ ਕੋਈ ਵੀ ਢਿੱਲ ਨਹੀਂ ਕੀਤੀ ਜਾਵੇਗੀ।
ਰਾਣਾ ਗੁਰਜੀਤ ਨੇ ਕਿਹਾ ਕਿ ਜਿੱਥੇ ਲੋੜ ਪਈ ਕੈਪਟਨ ਅਮਰਿੰਦਰ ਸਿੰਘ ਖੁੱਲ੍ਹ ਕੇ ਸਾਹਮਣੇ ਆਉਣਗੇ। ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਾਲਵਾ 'ਚ ਚਿੱਟੀ ਮੱਖੀ ਦੇ ਹਮਲੇ ਦਾ ਹੱਲ ਉਨ੍ਹਾਂ ਨੇ ਮੌਕੇ 'ਤੇ ਹੀ ਜਾ ਕੇ ਕੀਤਾ ਅਤੇ ਡੇਰਾ ਸਿਰਸਾ ਪ੍ਰਮੁੱਖ 'ਚ ਕੈਪਟਨ ਸਰਕਾਰ ਨੇ ਜੋ ਸੂਝਬੂਝ ਅਤੇ ਚੌਕਸੀ ਦਾ ਸਬੂਤ ਦਿੱਤਾ ਉਹ ਤਰੀਫ ਦੇ ਕਾਬਲ ਹੈ। 'ਆਪ' ਨੇਤਾ ਖਹਿਰਾ ਵੱਲੋਂ ਵਿਧਾਇਕ ਰਮਨਜੀਤ ਸਿੱਕੀ ਨੂੰ ਭੁਲੱਥ ਹਲਕੇ 'ਚ ਬਾਹਰੀ ਵਿਅਕਤੀ ਥੋਪਣ ਸਬੰਧੀ ਲਈ ਜਾ ਰਹੀ ਚੁਟਕੀ 'ਤੇ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਮੈਨੂੰ ਵੀ ਲੋਕ ਕਪੂਰਥਲਾ ਹਲਕੇ 'ਚ ਬਾਹਰੀ ਵਿਅਕਤੀ ਮੰਨਦੇ ਸਨ ਪਰ ਹੁਣ ਉਹ ਸੁਖਪਾਲ ਖਹਿਰਾ ਨੂੰ ਉਨ੍ਹਾਂ ਦੇ ਹਲਕੇ 'ਚ ਹੀ ਬਾਹਰੀ ਬਣਾ ਕੇ ਦਿਖਾਉਣਗੇ।
ਸਿੱਧੂ ਨੇ ਬਾਦਲ ਪਰਿਵਾਰ 'ਤੇ ਪੰਜਾਬ ਦਾ ਖਜ਼ਾਨਾ ਲੁੱਟਣ ਦਾ ਲਗਾਇਆ ਦੋਸ਼
NEXT STORY