ਤਪਾ ਮੰਡੀ, (ਸ਼ਾਮ, ਗਰਗ)— ਪਿੰਡ ਘੁੰਨਸ ਵਿਖੇ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਨ ਘਰੇਲੂ ਸਾਮਾਨ ਮਲਬੇ ਹੇਠਾਂ ਦੱਬਣ ਕਰ ਕੇ ਨੁਕਸਾਨਿਆ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪਰਿਵਾਰ ਦੇ ਮੁਖੀ ਪੀੜਤ ਛੋਟੂ ਰਾਮ ਪੰਡਤ ਪੁੱਤਰ ਕੇਸ਼ਵ ਨੰਦ ਨੇ ਦੱਸਿਆ ਕਿ ਉਹ ਡਾਟਾਂ ਵਾਲੇ ਮਕਾਨ 'ਚ ਪਿਛਲੇ ਢਾਈ ਦਹਾਕਿਆਂ ਤੋਂ ਰਹਿ ਰਿਹਾ ਸੀ। ਕੁਝ ਦਿਨ ਪਹਿਲਾਂ ਪਏ ਮੀਂਹ ਕਾਰਨ ਮਕਾਨ ਦੀਆਂ ਨੀਹਾਂ ਦੱਬੀਆਂ ਗਈਆਂ, ਜਿਸ ਕਰ ਕੇ ਮਕਾਨ 'ਚ ਤਰੇੜਾਂ ਆ ਗਈਆਂ। ਮਕਾਨ ਦੇ ਪਿਛਲੇ ਤਿੰਨ ਕਮਰੇ ਬਿਲਕੁਲ ਹੀ ਢਹਿ-ਢੇਰੀ ਹੋ ਗਏ ਹਨ ਅਤੇ ਘਰੇਲੂ ਸਾਮਾਨ ਮਲਬੇ ਹੇਠਾਂ ਦੱਬਣ ਕਾਰਨ ਨੁਕਸਾਨਿਆ ਗਿਆ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਆਲੇ-ਦੁਆਲੇ ਦੇ ਲੋਕਾਂ ਨੇ ਮਲਬੇ ਹੇਠਾਂ ਦੱਬੇ ਸਾਮਾਨ ਨੂੰ ਬਾਹਰ ਕੱਢਿਆ। ਹੁਣ ਪੀੜਤ ਪਰਿਵਾਰ ਦੇ ਸੌਣ ਲਈ ਛੱਤ ਵੀ ਨਹੀਂ ਹੈ। ਪਿੰਡ ਨਿਵਾਸੀਆਂ ਨੇ ਸਰਕਾਰ ਤੋਂ ਗਰੀਬ ਪਰਿਵਾਰ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਮੰਗ ਕੀਤੀ ਹੈ।
ਨੌਕਰੀ ਦਾ ਝਾਂਸਾ ਦੇ ਕੇ ਠੱਗੇ 3.50 ਹਜ਼ਾਰ
NEXT STORY