ਹੁਸ਼ਿਆਰਪੁਰ (ਰਾਕੇਸ਼)- ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ 'ਤੇ ਸ਼ਿਕੰਜਾ ਕੱਸਦਿਆਂ ਸਰਬਜੀਤ ਸਿੰਘ ਪੁਲਸ ਕਪਤਾਨ ਤਫ਼ਤੀਸ਼ ਅਤੇ ਸ਼ਿਵ ਦਰਸ਼ਨ ਸਿੰਘ ਸੰਧੂ ਡੀ. ਐੱਸ. ਪੀ. ਇੰਸਪੈਕਟਰ ਗੁਰਪ੍ਰੀਤ ਇੰਚਾਰਜ ਦੀ ਨਿਗਰਾਨੀ ਹੇਠ ਸੀ. ਆਈ. ਏ. ਸਟਾਫ਼ ਦੀ ਟੀਮ ਨੇ ਮੁਸਤੈਦੀ ਦੇ ਆਧਾਰ 'ਤੇ ਕਾਰਵਾਈ ਕਰਦੇ ਬਹਾਦਰਪੁਰ ਦੇ ਇਕ ਕੱਚੇ ਮਕਾਨ 'ਚ ਅਣਪਛਾਤੇ ਵਿਅਕਤੀ ਵੱਲੋਂ ਛੁਪਾ ਕੇ ਰੱਖੀ 5,76,000 ਮਿਲੀ ਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕਰਨ 'ਚ ਸਫ਼ਲਤਾ ਹਾਸਲ ਕੀਤੀ।
ਇਹ ਵੀ ਪੜ੍ਹੋ: ਬੱਚਿਆਂ ਦੇ ਜਨਮ ਸਰਟੀਫਿਕੇਟ ਨੂੰ ਲੈ ਕੇ ਵੱਡੀ ਖ਼ਬਰ, ਜਾਰੀ ਹੋਏ ਸਖ਼ਤ ਹੁਕਮ
ਜਾਣਕਾਰੀ ਦਿੰਦਿਆਂ ਸੀਨੀਅਰ ਪੁਲਸ ਕਪਤਾਨ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਵਿਚ ਤਾਇਨਾਤ ਐੱਸ. ਆਈ. ਨਵਜੋਤ ਸਿੰਘ ਨੂੰ ਸੂਚਨਾ ਮਿਲੀ ਕਿ ਮੁਹੱਲਾ ਬਹਾਦਰਪੁਰ ਦੇ ਇਕ ਖੰਡਰ ਘਰ 'ਚ ਕਿਸੇ ਅਣਪਛਾਤੇ ਵਿਅਕਤੀ ਵਲੋਂ ਭਾਰੀ ਮਾਤਰਾ 'ਚ ਸ਼ਰਾਬ ਸੁੱਟੀ ਗਈ ਹੈ। ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਹੋਣ ਕਾਰਨ ਉਕਤ ਅਣਪਛਾਤੇ ਵਿਅਕਤੀ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰ ਰਹੇ ਹਨ। ਸੂਚਨਾ ਦੀ ਪੁਸ਼ਟੀ ਹੋਣ 'ਤੇ ਐੱਸ. ਆਈ. ਨਵਜੋਤ ਸਿੰਘ ਨਵਜੋਤ ਭਾਰਤੀ ਈ. ਟੀ. ਓ. ਜਦੋਂ ਅਸੀਂ ਆਬਕਾਰੀ ਇੰਸਪੈਕਟਰ ਅਮਰਿੰਦਰ ਬਖਸ਼ੀ ਨੂੰ ਨਾਲ ਲੈ ਕੇ ਖੰਡਰ ਹੋਏ ਘਰ ਦੀ ਤਲਾਸ਼ੀ ਲਈ ਤਾਂ 21 ਪੇਟੀਆਂ ਸ਼ਰਾਬ ਅਤੇ 43 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ, ਜਿਸ 'ਤੇ ਪੁਲਸ ਨੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਹਾਂਗਕਾਂਗ 'ਚ ਮਿਲੇ ਧੋਖੇ ਕਾਰਨ ਬਦਤਰ ਹੋ ਗਈ ਸੀ ਪੰਜਾਬੀ ਨੌਜਵਾਨ ਦੀ ਜ਼ਿੰਦਗੀ, ਇੰਝ ਹੋਈ ਵਤਨ ਵਾਪਸੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿਹਤ ਵਿਭਾਗ ਦਾ ਆਮ ਆਦਮੀ ਕਲੀਨਿਕ ਵੱਲ ਧਿਆਨ, ਜਲੰਧਰ ਜ਼ਿਲ੍ਹਾ ਹਸਪਤਾਲ ’ਚ ਸਹੂਲਤਾਂ ਹੋ ਰਹੀਆਂ ਅਣਦੇਖੀਆਂ
NEXT STORY