ਤਰਨਤਾਰਨ, (ਰਾਜੂ)- ਸਥਾਨਕ ਦਸਮੇਸ਼ ਐਵੀਨਿਊ ਵਿਖੇ ਘਰ 'ਚੋਂ ਚੋਰਾਂ ਵੱਲੋਂ 4.50 ਲੱਖ ਰੁਪਏ ਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ।
ਜਾਣਕਾਰੀ ਅਨੁਸਾਰ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸੁਖਦੇਵ ਭਾਰਗਵ ਪੁੱਤਰ ਨੱਥੂ ਲਾਲ ਵਾਸੀ ਗਲੀ ਨੰਬਰ-3 ਦਸਮੇਸ਼ ਐਵੀਨਿਊ ਆਪਣੇ ਕਿਸੇ ਨਿੱਜੀ ਕੰਮ ਲਈ ਲੁਧਿਆਣਾ ਗਏ ਹੋਏ ਸਨ ਅਤੇ ਉਨ੍ਹਾਂ ਦੀ ਪਤਨੀ ਰੈਡੀਮੇਡ ਸ਼ੋਅਰੂਮ 'ਤੇ ਸੀ ਤੇ ਬੱਚੇ ਸਕੂਲ ਗਏ ਹੋਏ ਸਨ। ਬਾਅਦ ਦੁਪਹਿਰ ਚੋਰ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਏ ਅਤੇ ਅਲਮਾਰੀ 'ਚੋਂ 4.50 ਲੱਖ ਰੁਪਏ ਚੋਰੀ ਕਰ ਕੇ ਲੈ ਗਏ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਉਸ ਦੇ ਸ਼ੋਅਰੂਮ ਦੇ ਮੁਲਾਜ਼ਮ ਘਰੋਂ ਬੱਚਿਆਂ ਦਾ ਟਿਊਸ਼ਨ ਵਾਲਾ ਬੈਗ ਲੈਣ ਗਏ ਤਾਂ ਉਨ੍ਹਾਂ ਵੇਖਿਆ ਕਿ ਦਰਵਾਜ਼ਾ ਟੁੱਟਾ ਹੋਇਆ ਸੀ ਤੇ ਅਲਮਾਰੀ ਖੁੱਲ੍ਹੀ ਪਈ ਸੀ। ਉਨ੍ਹਾਂ ਤੁਰੰਤ ਘਰ ਦੇ ਮਾਲਕਾਂ ਨੂੰ ਸੂਚਿਤ ਕੀਤਾ।
ਆਰ. ਪੀ. ਐੱਫ. ਮੁਲਾਜ਼ਮ ਵੱਲੋਂ ਸਮਾਜ ਸੇਵੀ ਦੀ ਕੁੱਟ-ਮਾਰ ਕਰਨ 'ਤੇ ਭੜਕੇ ਲੋਕ
NEXT STORY