ਕਪੂਰਥਲਾ(ਭੂਸ਼ਣ)— ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਸੈਂਕੜੇ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ। ਸੂਬੇ ਭਰ ਵਿਚ ਮਨਾਏ ਜਾ ਰਹੇ ਟ੍ਰੈਫਿਕ ਜਾਗਰੂਕਤਾ ਮੁਹਿੰਮ ਦੇ ਸ਼ਾਨਦਾਰ ਨਤੀਜੇ ਸਾਹਮਣੇ ਆਏ ਹਨ। ਜਿਸ ਨੂੰ ਜ਼ਿਲੇ ਵਿਚ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਹ ਗੱਲਾਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਡੀ. ਸੀ. ਚੌਕ ਕਪੂਰਥਲਾ 'ਚ ਰਿਫਲੈਕਟਰ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਦੇ ਦੌਰਾਨ ਕਹੀਆਂ।
ਉਨ੍ਹਾਂ ਕਿਹਾ ਕਿ ਅਸੀਂ ਵਾਹਨਾਂ 'ਤੇ ਰਿਫਲੈਕਟਰ ਲਗਾ ਕੇ ਰਾਤ ਦੇ ਸਮੇਂ ਹੋਣ ਵਾਲੇ ਹਾਦਸਿਆਂ ਤੋਂ ਬਚ ਸਕਦੇ। ਜੇਕਰ ਅਸੀਂ ਰਿਕਾਰਡ ਦੇ ਵੱਲ ਨਜ਼ਰ ਮਾਰੀਏ ਤਾਂ ਰਾਤ ਦੇ ਸਮੇਂ ਸੜਕ ਹਾਦਸੇ ਜ਼ਿਆਦਾ ਦੇਖਣ ਨੂੰ ਮਿਲਦੇ ਹਨ। ਇਸ ਲਈ ਵਾਹਨਾਂ 'ਤੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਨੂੰ ਕੋਹਰੇ ਦੇ ਦਿਨਾਂ 'ਚ ਵੀ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੀ ਹਾਈਕੋਰਟ ਦੇ ਹੁਕਮਾਂ 'ਤੇ ਜ਼ਿਲੇ ਵਿਚ ਸਾਰੇ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ।
ਇਸ ਮੌਕੇ 'ਤੇ ਐੱਸ. ਐੱਸ. ਪੀ. ਕਪੂਰਥਲਾ ਦੀ ਅਗਵਾਈ ਵਿਚ ਸੈਂਕੜੇ ਵਾਹਨਾਂ 'ਤੇ ਰਿਫਲੈਕਟਰ ਲਾਏ ਗਏ। ਦੂਜੇ ਪਾਸੇ ਐੱਸ. ਐੱਸ. ਪੀ. ਨੇ ਡੀ. ਸੀ. ਚੌਕ ਵਿਚ ਟ੍ਰੈਫਿਕ ਨਿਯਮਾਂ ਸਬੰਧੀ ਲਾਈ ਗਈ ਇਕ ਵਿਸ਼ੇਸ਼ ਸੀਟੀ ਦੀ ਸ਼ੁਰੂਆਤ ਜਿਸ ਵਿਚ ਟ੍ਰੈਫਿਕ ਨਿਯਮਾਂ ਸਬੰਧੀ ਸੁਨੇਹਾ ਲਗਾਤਾਰ 24 ਘੰਟੇ ਚਲਦੇ ਰਹਿਣਗੇ। ਇਸ ਮੌਕੇ 'ਤੇ ਟ੍ਰੈਫਿਕ ਇੰਚਾਰਜ ਦਰਸ਼ਨ ਲਾਲ ਸ਼ਰਮਾ ਸਮੇਤ ਕਈ ਹੋਰ ਲੋਕ ਮੌਜੂਦ ਸਨ।
ਕੈਨੇਡੀਅਨ ਜੱਸੀ ਦੇ ਕਤਲ ਮਾਮਲੇ 'ਚ ਮਾਂ ਤੇ ਮਾਮੇ ਨੂੰ ਸੰਗਰੂਰ ਅਦਾਲਤ 'ਚ ਜਲਦ ਕੀਤਾ ਜਾਵੇਗਾ ਪੇਸ਼
NEXT STORY