ਇੰਫਾਲ, (ਅਨਸ)- ਮਣੀਪੁਰ ਦੇ ਨਸਲੀ ਹਿੰਸਾ ਤੋਂ ਪ੍ਰਭਾਵਿਤ ਕਾਂਗਪੋਕਪੀ ਜ਼ਿਲੇ ਵਿਚ ਰਾਸ਼ਟਰੀ ਰਾਜਮਾਰਗ-2 ’ਤੇ ਮਣੀਪੁਰ ਤੇ ਨਾਗਾਲੈਂਡ ਨੂੰ ਜੋੜਨ ਵਾਲੇ ਇਕ ਪੁਲ ਨੂੰ ਧਮਾਕੇ ਨਾਲ ਅੰਸ਼ਕ ਤੌਰ ’ਤੇ ਨੁਕਸਾਨ ਪਹੁੰਚਿਆ ਹੈ। ਇਸ ਨਾਲ ਇਲਾਕੇ ’ਚ ਆਵਾਜਾਈ ਵਿਚ ਵਿਘਨ ਪਿਆ।
ਇਕ ਅਧਿਕਾਰੀ ਨੇ ਬੁੱਧਵਾਰ ਦੱਸਿਆ ਕਿ ਆਈ. ਈ. ਡੀ. ਦਾ ਇਹ ਧਮਾਕਾ ਮੰਗਲਵਾਰ ਰਾਤ ਕਰੀਬ 12.45 ਵਜੇ ਸਪਰਮੀਨਾ ਅਤੇ ਕੋਬਰੂ ਲੀਖਾ ਦਰਮਿਆਨ ਬਣੇ ਉਕਤ ਪੁਲ ’ਤੇ ਹੋਇਆ। ਧਮਾਕੇ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ।
ਪੁਲ ਦੇ ਦੋਹਾਂ ਸਿਰਿਆਂ ’ਤੇ ਤਰੇੜਾਂ ਵੇਖੀਆਂ ਗਈਆਂ ਹਨ। ਮਣੀਪੁਰ ਦੀ ਰਾਜਧਾਨੀ ਇੰਫਾਲ ਨੂੰ ਨਾਗਾਲੈਂਡ ਦੇ ਦੀਮਾਪੁਰ ਨਾਲ ਜੋੜਨ ਵਾਲੇ ਇਸ ਪੁਲ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਅਜੇ ਰੋਕ ਦਿੱਤੀ ਗਈ ਹੈ। ਧਮਾਕੇ ਤੋਂ ਕੁਝ ਮਿੰਟਾਂ ਬਾਅਦ ਹੀ ਪੁਲਸ ਮੌਕੇ ’ਤੇ ਪਹੁੰਚ ਗਈ ਤੇ ਪੁਲ ਨੂੰ ਘੇਰ ਲਿਆ। ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਵੀ.ਵੀ.ਪੈਟ ਵੈਰੀਫਿਕੇਸ਼ਨ ’ਤੇ ਸੁਪਰੀਮ ਕੋਰਟ ਦਾ ਫੈਸਲਾ ਸੁਰੱਖਿਅਤ, ਕਿਹਾ- ਚੋਣਾਂ ਨੂੰ ਕੰਟਰੋਲ ਨਹੀਂ ਕਰ ਸਕਦੇ
NEXT STORY