ਲੁਧਿਆਣਾ : ਸਿਵਲ ਲਾਈਨ ਇਲਾਕੇ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਵਾਲੇ ਇਕ ਭੂੰਡ ਆਸ਼ਕ ਦੀ ਕੁੜੀਆਂ ਨੇ ਸ਼ਰੇਆਮ ਛਿੱਤਰ ਪਰੇਡ ਹੋ ਗਈ। ਘੁਮਾਰ ਮੰਡੀ ਸਥਿਤ ਇਕ ਕਾਲਜ ਦੀਆਂ ਚਾਰ ਵਿਦਿਆਰਥਣਾਂ ਛੁੱਟੀ ਤੋਂ ਬਾਅਦ ਘਰ ਪਰਤ ਰਹੀਆਂ ਸਨ। ਸਿਵਲ ਲਾਈਨ ਦੇ ਨਜ਼ਦੀਕ ਇਕ ਭੂੰਡ ਆਸ਼ਕ ਨੇ ਉਨ੍ਹਾਂ 'ਤੇ ਭੱਦੀਆਂ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਵਿਦਿਆਰਥਣਾਂ ਬਿਨਾ ਕੁਝ ਬੋਲੇ ਅੱਗੇ ਲੰਘ ਗਈਆਂ।
ਇਥੇ ਹੀ ਬਸ ਨਹੀਂ ਇਸ ਤੋਂ ਬਾਅਦ ਉਕਤ ਨੌਜਵਾਨ ਨੇ ਅਸ਼ਲੀਲ ਹਰਕਤਾ ਕਰਨੀਆਂ ਸ਼ੁਰੂ ਕਰ ਦਿੱਤੀਆਂ। ਬਸ ਫਿਰ ਕੀ ਸੀ, ਵਿਦਿਆਰਥਣਾਂ ਨੇ ਆਪਣੀਆਂ ਜੁੱਤੀਆਂ ਲਾਹ ਕੇ ਉਸ ਦੀ ਛਿੱਤਰ ਪਰੇਡ ਕਰਨੀ ਸ਼ੁਰੂ ਕਰ ਦਿੱਤੀ। ਇੰਨਾ ਹੀ ਨਹੀਂ ਇਸ ਦੌਰਾਨ ਇਕ ਵਿਦਿਆਰਥਣ ਦੇ ਹੱਥ ਡੰਡਾ ਲੱਗ ਗਿਆ ਅਤੇ ਉਸ ਨੇ ਭੂੰਡ ਆਸ਼ਕ ਨੂੰ ਡੰਡੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ।
ਸੜਕ 'ਤੇ ਹੰਗਾਮਾ ਹੁੰਦਾ ਦੇਖ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਲੋਕਾਂ ਨੇ ਵੀ ਭੂੰਡ ਆਸ਼ਕ ਦੀ ਛਿੱਤਰ ਪਰੇਡ ਕਰਨੀ ਸ਼ੁਰੂ ਕਰ ਦਿੱਤੀ। ਹੰਗਾਮਾ ਹੁੰਦਾ ਦੇਖ ਕਸੇ ਰਾਗਗੀਰ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਥਾਣਾ ਇਕ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਨੌਜਵਾਨ ਨੂੰ ਥਾਣੇ ਲੈ ਆਈ।
ਆਪਰੇਸ਼ਨ ਬਲੂ ਸਟਾਰ ; ਪੰਜਾਬ 'ਚ ਅਲਰਟ, ਭਾਰੀ ਫੋਰਸ ਤਾਇਨਾਤ
NEXT STORY