ਇੰਦੌਰ— ਦੇਸ਼ ਦੇ ਲੱਗਭਗ 1000 ਪਹਿਲਵਾਨ ਇਥੇ 62ਵੀਂ ਕੌਮਾਂਤਰੀ ਪੁਰਸ਼ ਫ੍ਰੀ ਸਟਾਈਲ ਅਤੇ ਗ੍ਰੀਕੋ ਰੋਮਨ ਪ੍ਰਤੀਯੋਗਿਤਾ ਅਤੇ 20ਵੀਂ ਰਾਸ਼ਟਰੀ ਮਹਿਲਾ ਕੁਸ਼ਤੀ ਚੈਂਪੀਅਨਸ਼ਿਪ 'ਚ 15 ਤੋਂ 18 ਨਵੰਬਰ ਤਕ ਆਪਣਾ ਦਮ ਦਿਖਾਉਣਗੇ। ਮੱਧ ਪ੍ਰਦੇਸ਼ ਕੁਸ਼ਤੀ ਸੰਘ ਦੇ ਸਕੱਤਰ ਪੱਪੂ ਯਾਦਵ ਨੇ ਦੱਸਿਆ ਕਿ ਸਥਾਨਕ ਅਭੈ ਪ੍ਰਸ਼ਾਲ 'ਚ ਆਯੋਜਿਤ ਇਨ੍ਹਾਂ ਪ੍ਰਤੀਯੋਗਿਤਾਵਾਂ 'ਚ ਸੱਤਯਵ੍ਰਤ ਕਾਦਿਆਨ, ਬਜਰੰਗ ਪੂਨੀਆ, ਸਾਕਸ਼ੀ ਮਲਿਕ ਤੇ ਫੋਗਾਟ ਭੈਣਾਂ ਸਮੇਤ ਦੇਸ਼ ਦੇ ਨਾਮੀ ਪਹਿਲਵਾਨ ਹਿੱਸਾ ਲੈਣਗੇ।
ਉਨ੍ਹਾਂ ਦੱਸਿਆ ਕਿ ਸੀਨੀਅਰ ਰਾਸ਼ਟਰੀ ਕੁਸ਼ਤੀ ਮੁਕਾਬਲਾ ਅਤੇ ਮਹਿਲਾ ਕੁਸ਼ਤੀ ਚੈਂਪਅਨਸ਼ਿਪ 'ਚ 10-10 ਭਾਰ ਵਰਗਾਂ 'ਚ ਮੁਕਾਬਲੇ ਹੋਣਗੇ। ਯਾਦਵ ਨੇ ਦੱਸਿਆ ਕਿ ਦੋਵਾਂ ਮੁਕਾਬਲਿਆਂ 'ਚ ਕੁਲ 30 ਸੋਨੇ, 30 ਚਾਂਦੀ ਅਤੇ 60 ਕਾਂਸੀ ਦੇ ਤਮਗੇ ਦਾਅ 'ਤੇ ਰਹਿਣਗੇ।
5 ਰੋਜ਼ਾ ਸ਼ਹੀਦ ਸਰਾਭਾ ਯਾਦਗਾਰੀ ਗੋਲਡ ਕੱਪ ਟੂਰਨਾਮੈਂਟ 12 ਤੋਂ
NEXT STORY