ਓਨਿਡਾ— ਭਾਰਤੀ ਮਹਿਲਾ ਗੋਲਫਰ ਅਦਿਤੀ ਅਸ਼ੋਕ ਇੱਥੇ ਸ਼ੁਰੂਆਤੀ ਥੋਨਰਬੇਰੀ ਕ੍ਰੀਕ ਐੱਲ. ਪੀ. ਜੀ. ਏ. ਕਲਾਸਿਕ ਟੂਰਨਾਮੈਂਟ ਦੇ ਆਖਰੀ ਦੌਰ 'ਚ ਤਿੰਨ ਅੰਡਰ 69 ਦੇ ਸ਼ਾਨਦਾਰ ਕਾਰਡ ਨਾਲ ਸੰਯੁਕਤ ਰੂਪ ਨਾਲ 28ਵੇਂ ਸਥਾਨ ਤੇ ਰਹੀ। ਅਦਿਤੀ ਦੀ ਕੁਲ ਸਕੋਰ 11 ਅੰਡਰ 277 ਦਾ ਰਿਹਾ। ਇਸ ਨਾਲ ਇਹ ਉਸ ਦਾ 25ਵੇਂ ਸਥਾਨ ਵਿਚਾਲੇ ਲਗਾਤਾਰ ਤੀਜਾ ਵਧੀਆ ਪ੍ਰਦਰਸ਼ਨ ਹੈ। ਉਸ ਨੇ 70, 68, 70, 69, ਦੇ ਕਾਰਡ ਖੇਡੇ। ਉਹ 10 ਟੂਰਨਾਮੈਂਟ 'ਚੋਂ 8 ਕੱਟ 'ਚ ਜਗ੍ਹਾ ਬਣਾ ਚੁੱਕੀ ਹੈ। ਜਿਸ 'ਚ ਦੋ ਮੇਜਰ ਟੂਰਨਾਮੈਂਟ ਵੀ ਸ਼ਾਮਲ ਹਨ। ਹੁਣ ਉਹ ਯੂ.ਐੱਸ ਓਪਨ ਦੀ ਤਿਆਰੀ 'ਚ ਲੱਗੀ ਹੈ। ਆਸਟਰੇਲੀਆ ਦੀ ਕੈਥਰੀਨ ਕਰਕ ਦੋ ਅੰਡਰ ਪਾਰ 70 ਦਾ ਕਾਰਡ ਖੇਡ ਕੇ ਆਪਣਾ ਤੀਜਾ ਐੱਲ. ਪੀ. ਜੀ. ਏ. ਟੂਰ ਖਿਤਾਬ ਹਾਸਲ ਕਰਨ 'ਚ ਸਫਲ ਰਹੀ।
22ਵੀਂ ਏਸ਼ੀਆਈ ਐਥਲੈਟਿਕਸ 'ਚ ਤਮਗੇ ਜਿੱਤਣ ਵਾਲੇ ਸਾਰੇ ਐਥਲੀਟਾਂ ਨੂੰ ਵੰਡੇ ਨਕਦ ਪੁਰਸਕਾਰ
NEXT STORY