ਜਾਪਾਨ— ਰਾਸ਼ਟਰੀ ਰਿਕਾਰਡ ਧਾਰਕ ਕੇਟੀ ਇਰਫਾਨ ਨੇ ਐਤਵਾਰ ਨੂੰ ਇੱਥੇ ਏਸ਼ੀਆਈ ਪੈਦਲ ਚਾਲ ਚੈਂਪੀਅਨਸ਼ਿਪ ਦੇ ਪੁਰਸ਼ 20 ਕਿਲੋਮੀਟਰ ਵਰਗ 'ਚ ਕਾਂਸੀ ਮੈਡਲ ਜਿੱਤਿਆ ਹੈ। ਇਰਫਾਨ ਨੇ ਇਕ ਘੰਟਾ 20 ਮਿੰਟ 59 ਸਕਿੰਟ 'ਚ ਪੂਰੀ ਕੀਤੀ, ਜਦਕਿ ਉਨ੍ਹਾਂ ਦਾ ਰਾਸ਼ਟਰੀ ਰਿਕਾਰਡ ਇਕ ਘੰਟਾ 20 ਮਿੰਟ ਅਤੇ 21 ਸਕਿੰਟ ਹੈ। ਕੋਰੀਆ ਦੇ ਕਿਮ ਹਯੁਨ ਸਬ ਨੇ ਇਕ ਘੰਟਾ 19 ਮਿੰਟ ਅਤੇ 50 ਸਕਿੰਟ ਦੇ ਸਮੇਂ 'ਚ ਗੋਲਡ ਮੈਡਲ ਜਿੱਤਿਆ ਜਦਕਿ ਕਜਾਕਿਸਤਾਨ ਦੇ ਜਾਰਜੀ ਸ਼ੇਖਾ ਨੇ ਇਕ ਘੰਟਾ 20 ਮਿੰਟ ਅਤੇ 47 ਸਕਿੰਟ ਦੇ ਨਾਲ ਚਾਂਦੀ ਦਾ ਮੈਡਲ ਆਪਣੇ ਨਾਂ ਕੀਤਾ।
ਪਿਛਲੇ ਮਹੀਨੇ ਪੈਦਲ ਚਾਲ ਪ੍ਰਤੀਯੋਗਤਾ ਜਿੱਤਣ ਵਾਲੇ 27 ਸਾਲ ਇਰਫਾਨ ਪਹਿਲਾਂ ਹੀ ਅਗਸਤ 'ਚ ਲੰਦਨ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਚੁੱਕੇ ਸਨ। ਮਹਿਲਾ 20 ਕਿਲੋਮੀਟਰ ਪੈਦਲ ਚਾਲ 'ਚ ਹਾਲਾਂਕਿ ਭਾਰਤ ਦੀ ਪ੍ਰਿਆਕਾ ਇਕ ਘੰਟਾ 37 ਮਿੰਟ ਅਤੇ 42 ਸਕਿੰਟ ਦੇ ਨਾਲ ਚੌਥੇ ਸਥਾਨ 'ਤੇ ਰਹੀ।
ਮੈਦਾਨ 'ਤੇ ਅੰਪਾਇਰ ਦਾ ਅਜਿਹਾ ਮਜ਼ਾਕ ਭਾਰਤੀ ਟੀਮ 'ਤੇ ਪੈ ਸਕਦਾ ਸੀ ਭਾਰੀ
NEXT STORY