ਗੋਲਡ ਕੋਸਟ (ਬਿਊਰੋ)— ਰਾਸ਼ਟਰਮੰਡਲ ਖੇਡਾਂ 'ਚ ਵੀਰਵਾਰ ਨੂੰ ਭਾਰਤੀ ਪਹਿਲਵਾਨਾਂ ਨੇ ਆਪਣਾ ਦਬਦਬਾ ਬਣਾ ਕੇ ਰਖਦੇ ਹੋਏ ਤਗਮੇ ਹਾਸਲ ਕਰਨੇ ਸ਼ੁਰੂ ਕਰ ਦਿੱਤੇ ਹਨ। ਪਹਿਲਾਂ 57 ਕਿ.ਗ੍ਰਾ ਕੁਸ਼ਤੀ ਇਵੈਂਟ 'ਚ ਰਾਹੁਲ ਨੇ ਸੋਨ ਤਗਮਾ ਅਤੇ ਬਾਅਦ 'ਚ ਮਹਿਲਾ ਵਰਗ 'ਚ ਬਬੀਤਾ ਫੋਗਾਨ ਨੇ ਚਾਂਦੀ ਤਗਮਾ ਹਾਸਲ ਕੀਤਾ। ਹੁਣ 76 ਕਿ.ਗ੍ਰਾ ਕੁਸ਼ਤੀ ਇਵੈਂਟ 'ਚ ਭਾਰਤ ਦੀ ਕਿਰਣ ਨੇ ਮਾਰਿਸ਼ਸ ਦੀ ਕਾਤੁਓਸਿਕਿਆ ਪਰਿਧਾਨੇ ਨੂੰ 10-0 ਨਾਲ ਹਰਾ ਕੇ ਕਾਂਸੀ ਤਗਮਾ ਹਾਸਲ ਕਰ ਲਿਆ ਹੈ।
ਕਿਰਨ ਨੇ ਪਹਿਲੇ ਹੀ ਰਾਊਂਡ 'ਚ ਆਪਣੀ ਵਿਰੋਧੀ ਪਹਿਲਵਾਨ 'ਤੇ 6-0 ਨਾਲ ਬੜ੍ਹਤ ਬਣਾ ਲਈ ਸੀ। ਇਸ ਦੇ ਬਾਅਦ ਉਸਨੂੰ ਮਾਰਿਸ਼ਸ ਦੀ ਪਹਿਲਵਾਨ ਨੂੰ ਹੇਠਾਂ ਸੁੱਟਦੇ ਹੋਏ ਦੋ ਅੰਕ ਹਾਸਲ ਕਰ ਲਏ। ਕਿਰਨ ਨੇ ਤਕਨੀਕ 'ਚ ਲਗਾਤਾਰ ਅੰਕ ਹਾਸਲ ਕੀਤੇ ਅਤੇ ਪਰਿਧਾਨੇ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ। ਆਖਰ 'ਚ 10-0 ਨਾਲ ਜਿੱਤ ਹਾਸਲ ਕਰ ਕੇ ਕਾਂਸੀ ਤਗਮਾ ਜਿੱਤ ਲਿਆ।
WIFE ਅਨੁਸ਼ਕਾ ਨਾਲ ਮਿਲਦੇ ਹੀ ਕੋਹਲੀ ਨੂੰ ਮਿਲੀ ਖੁਸ਼ਖਬਰੀ, ਚੁਣੇ ਗਏ 'ਵਿਜ਼ਡਨ ਕ੍ਰਿਕਟਰ ਆਫ ਦਾ ਈਅਰ'
NEXT STORY