ਬਾਰਸੀਲੋਨਾ— ਭਾਰਤੀ ਗੈਂਡ ਮਾਸਟਰ ਹਿਮਾਂਸ਼ੂ ਸ਼ਰਮਾ ਨੇ 49ਵੇਂ ਸੰਤ ਮਾਰਟੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਵਿਚ ਆਪਣੇ ਸ਼ੁਰੂਆਤੀ ਖਰਾਬ ਪ੍ਰਦਰਸ਼ਨ ਤੋਂ ਉਭਰਦੇ ਹੋਏ ਜ਼ੋਰਦਾਰ ਵਾਪਸੀ ਕਰਦਿਆਂ ਇਕ ਵਾਰ ਫਿਰ ਆਪਣੇ ਆਪ ਨੂੰ ਖਿਤਾਬ ਜਿੱਤਣ ਦੇ ਨੇੜੇ ਪਹੁੰਚਾ ਦਿੱਤਾ।
ਆਖਰੀ ਫੈਸਲਾਕੁੰਨ ਰਾਊਂਡ ਤੋਂ ਠੀਕ ਪਹਿਲਾਂ ਉਸ ਨੇ ਕੋਲੰਬੀਆ ਦੇ ਇੰਟਰਨੈਸ਼ਨਲ ਮਾਸਟਰ ਕ੍ਰਿਸਟੀਆਨ ਕੇਮੀਲੋ ਨੂੰ ਸ਼ਾਨਦਾਰ ਖੇਡ ਨਾਲ ਹੈਰਾਨ ਕਰ ਦਿੱਤਾ। ਉਸ ਨੇ ਕੇਮਿਲੋ 'ਤੇ ਰਾਜਾ ਵਲੋਂ ਜ਼ੋਰਦਾਰ ਹਮਲਾ ਤਾਂ ਕੀਤਾ ਹੀ, ਨਾਲ ਹੀ ਅਪਣੇ ਰਾਜਾ ਦਾ ਸ਼ਾਨਦਾਰ ਬਚਾਅ ਵੀ ਕੀਤਾ ਤੇ ਇਕ ਵੱਡੀ ਜਿੱਤ ਦਰਜ ਕੀਤੀ। ਤੀਜੇ ਰਾਊਂਡ ਵਿਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਇਹ ਉਸ ਦੀ ਲਗਾਤਾਰ ਚੌਥੀ ਜਿੱਤ ਰਹੀ। ਹੁਣ ਉਹ 6.5 ਅੰਕਾਂ ਨਾਲ ਅਰਮੀਨੀਅਨ ਗ੍ਰੈਂਡ ਮਾਸਟਰ ਕੇਰੇਨ ਗਿਰਗੋਰਯੇਨ ਤੇ ਕੋਲੰਬੀਆ ਦੇ ਜੇਮੇ ਅਲੈਗਜ਼ੈਂਡਰ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਚੱਲ ਰਿਹਾ ਹੈ। ਆਖਰੀ ਤੇ ਫੈਸਲਾਕੁੰਨ 9ਵੇਂ ਰਾਊਂਡ ਵਿਚ ਉਸ ਦਾ ਮੁਕਾਬਲਾ 7 ਅੰਕ ਬਣਾ ਕੇ ਸਭ ਤੋਂ ਅੱਗੇ ਚੱਲ ਰਹੇ ਫਰਨਾਂਡੀਜ਼ ਫਰਨਾਂਡੋ ਨਾਲ ਹੋਵੇਗਾ ਤੇ ਜੇਕਰ ਉਹ ਜਿੱਤਦਾ ਹੈ ਤਾਂ ਅਜਿਹੇ ਵਿਚ ਉਹ ਖਿਤਾਬ 'ਤੇ ਕਬਜ਼ਾ ਕਰ ਸਕਦਾ ਹੈ।
ਕ੍ਰਿਕਟਰ ਪਰਵਿੰਦਰ ਅਵਾਨਾ 'ਤੇ 5 ਲੋਕਾਂ ਨੇ ਕੀਤਾ ਹਮਲਾ
NEXT STORY