ਬਾਰਸੀਲੋਨਾ— ਹਿਮਾਂਸ਼ੂ ਸ਼ਰਮਾ ਦੀ ਸ਼ਾਨਦਾਰ ਖੇਡ ਨਾਲ ਕਟਲਨ ਸਰਕਟ ਦੇ ਦੂਜੇ ਵੱਕਾਰੀ ਟੂਰਨਾਮੈਂਟ 40ਵੇਂ ਬਾਰਬੇਰਾ ਇੰਟਰਨੈਸ਼ਨਲ ਚੈੱਸ ਵਿਚ ਵੀ ਭਾਰਤ ਦਾ ਜਲਵਾ ਬਰਕਰਾਰ ਰਿਹਾ ਤੇ ਲਗਾਤਾਰ ਟੂਰਨਾਮੈਂਟ ਦਾ ਖਿਤਾਬ ਭਾਰਤ ਦੇ ਖਾਤੇ 'ਚ ਗਿਆ।
ਮੌਂਟਾ ਕਾਡਾ 'ਚ ਸ਼ਿਆਮ ਸੁੰਦਰ ਤਾਂ ਬਾਰਬੇਰਾ 'ਚ ਹਿਮਾਂਸ਼ੂ ਸ਼ਰਮਾ ਨੇ ਆਪਣੀ ਸ਼ਾਨਦਾਰ ਖੇਡ ਨਾਲ ਖਿਤਾਬ ਆਪਣੇ ਨਾਂ ਕੀਤਾ। ਭਾਰਤ ਦੇ ਬਾਹਰ ਇਹ ਉਸ ਦੀ ਪਹਿਲੀ ਖਿਤਾਬੀ ਜਿੱਤ ਹੈ। ਆਖਰੀ ਰਾਊਂਡ 'ਚ ਇਕ ਸਮੇਂ ਉਹ ਕਾਫੀ ਮੁਸ਼ਕਿਲਾਂ 'ਚ ਘਿਰ ਗਿਆ ਸੀ। ਉਸ ਵਿਰੁੱਧ ਖੇਡ ਰਿਹਾ ਤੁਰਕੀ ਦਾ ਫੀਡੇ ਮਾਸਟਰ ਯੁਤਰਸਰੇਵੇਨ ਮੇਲਿਹ ਜਿੱਤ ਵੱਲ ਵਧ ਰਿਹਾ ਸੀ ਪਰ ਅੰਤ 'ਚ ਉਸਦੀਆਂ ਗਲਤੀਆਂ ਅਤੇ ਹਿਮਾਂਸ਼ੂ ਦੀ ਵਾਪਸੀ ਦੇ ਨਤੀਜੇ ਵਜੋਂ ਮੈਚ ਡਰਾਅ ਰਿਹਾ ਅਤੇ ਹਿਮਾਂਸ਼ੂ ਨੇ ਖਿਤਾਬੀ ਜਿੱਤ ਦਰਜ ਕੀਤੀ। ਦੁਲੀ ਬਾਲਾ ਚੰਦਰ ਪ੍ਰਸਾਦ ਨੇ ਆਖਰੀ ਰਾਊਂਡ 'ਚ ਸਾਬਕਾ ਜੇਤੂ ਅਰਮੇਨੀਅਨ ਗ੍ਰੈਂਡ ਮਾਸਟਰ ਕੇਰੇਨ ਗ੍ਰੀਗੋਰੇਨ ਨਾਲ ਮੁਕਾਬਲਾ ਡਰਾਅ ਖੇਡਿਆ ਅਤੇ 6.5 ਅੰਕਾਂ ਨਾਲ 6ਵੇਂ ਸਥਾਨ 'ਤੇ ਰਿਹਾ।
ਕਵੇਰੀ ਨੂੰ ਕਰਾਰੀ ਹਾਰ ਦੇ ਕੇ ਵਿੰਬਲਡਨ ਦੇ ਫਾਈਨਲ 'ਚ ਪਹੁੰਚਿਆ ਮਾਰਿਨ
NEXT STORY