ਨਵੀਂ ਦਿੱਲੀ, (ਬਿਊਰੋ)— ਓਡੀਸ਼ਾ ਨੇ ਅੱਜ ਇੱਥੇ ਪੰਜਾਬ ਨੂੰ 2-1 ਨਾਲ ਹਰਾ ਕੇ ਖੇਡੋ ਇੰਡੀਆ ਸਕੂਲ ਖੇਡਾਂ ਦੇ ਲੜਕਿਆਂ ਦੇ ਵਰਗ ਦਾ ਹਾਕੀ ਖਿਤਾਬ ਜਿੱਤਿਆ ਜਦਕਿ ਹਰਿਆਣਾ ਨੇ ਝਾਰਖੰਡ ਨੂੰ ਇਸੇ ਸਕੋਰ ਤੋਂ ਹਰਾ ਕੇ ਲੜਕੀਆਂ ਦੇ ਵਰਗ 'ਚ ਬਾਜ਼ੀ ਮਾਰੀ ਹੈ। ਲੀਗ ਪੜਾਅ 'ਚ ਪੰਜਾਬ ਨੂੰ 3-0 ਨਾਲ ਹਰਾਉਣ ਵਾਲੇ ਓਡੀਸ਼ਾ ਨੇ ਇਕ ਵਾਰ ਫਿਰ ਇਸ ਟੀਮ 'ਤੇ ਦਬਦਬਾ ਬਣਾਇਆ।
ਚੰਡੀਗੜ੍ਹ ਦੇ ਲੜਕਿਆਂ ਨੇ ਉੱਤਰ ਪ੍ਰਦੇਸ਼ ਨੂੰ 5-1 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ। ਲੜਕੀਆਂ ਦੇ ਵਰਗ 'ਚ ਪੰਜਾਬ ਨੇ ਚੰਡੀਗੜ੍ਹ ਨੂੰ 5-4 ਨਾਲ ਹਰਾ ਕੇ ਕਾਂਸੀ ਤਮਗਾ ਆਪਣੇ ਨਾਂ ਕੀਤਾ। ਬਾਸਕਟਬਾਲ 'ਚ ਪੰਜਾਬ ਨੇ ਲੜਕਿਆਂ ਜਦਕਿ ਕੇਰਲ ਨੇ ਲੜਕੀਆਂ ਦੇ ਵਰਗ ਦਾ ਖਿਤਾਬ ਜਿੱਤਿਆ। ਪੰਜਾਬ ਨੇ ਖਿਤਾਬੀ ਮੁਕਾਬਲੇ 'ਚ ਦਿੱਲੀ ਨੂੰ 78-76 ਜਦਕਿ ਕੇਰਲ ਨੇ ਲੜਕੀਆਂ ਦੇ ਫਾਈਨਲ 'ਚ ਹਰਿਆਣਾ ਨੂੰ 90-47 ਨਾਲ ਹਰਾਇਆ।
ਧਵਨ ਨੇ ਧੋਨੀ ਨਾਲ ਸ਼ੇਅਰ ਕੀਤੀ ਸੈਲਫੀ, ਲੋਕ ਇਸ ਚੀਜ਼ ਨੂੰ ਲੈ ਕੇ ਲਗਾਉਂਦੇ ਰਹੇ ਅੰਦਾਜ਼ੇ
NEXT STORY