ਸੋਚੀ— ਬੈਲਜੀਅਮ ਨੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਵਿਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਸੋਮਵਾਰ ਨੂੰ ਇਕਤਰਫਾ ਅੰਦਾਜ਼ ਵਿਚ ਨਵੀਂ ਟੀਮ ਪਨਾਮਾ ਨੂੰ ਗਰੁੱਪ-ਜੀ ਵਿਚ 3-0 ਨਾਲ ਹਰਾ ਦਿੱਤਾ।
ਪਨਾਮਾ ਨੇ ਅਮਰੀਕਾ ਨੂੰ ਬਾਹਰ ਕਰ ਕੇ ਪਹਿਲੀ ਵਾਰ ਵਿਸ਼ਵ ਕੱਪ ਵਿਚ ਜਗ੍ਹਾ ਬਣਾਈ ਸੀ ਪਰ ਬੈਲਜੀਅਮ ਦੀ ਕਲਾਸ ਦੇ ਅੱਗੇ ਪਨਾਮਾ ਦੀ ਇਕ ਨਹੀਂ ਚੱਲੀ। ਪਨਾਮਾ ਨੇ ਪਹਿਲੇ ਹਾਫ ਵਿਚ ਬੈਲਜੀਅਮ ਨੂੰ ਗੋਲ ਕਰਨ ਤੋਂ ਰੋਕੀ ਰੱਖਿਆ ਸੀ ਪਰ ਦੂਜਾ ਹਾਫ ਸ਼ੁਰੂ ਹੁੰਦੇ ਹੀ ਡ੍ਰਾਈਜ ਮਰਟਨਸ ਨੇ ਬਿਹਤਰੀਨ ਵਾਲੀ ਲਾਉਂਦਿਆਂ ਬੈਲਜੀਅਮ ਦਾ ਪਹਿਲਾ ਗੋਲ ਕਰ ਦਿੱਤਾ।
ਪਨਾਮਾ ਦੇ ਗੋਲਕੀਪਰ ਜੈਮੇ ਪੇਨੇਡੋ ਨੇ ਪਹਿਲੇ ਹਾਫ ਵਿਚ ਮਰਟਨਸ, ਈਡਨ ਹੈਜਰਡ ਤੇ ਰੋਮੇਲੂ ਦੀਆਂ ਕੋਸ਼ਿਸਾਂ 'ਤੇ ਚੰਗੇ ਬਚਾਅ ਕੀਤੇ ਸਨ ਪਰ ਦੂਜੇ ਹਾਫ ਵਿਚ ਮਰਟਨਸ ਦੀ ਵਾਲੀ ਨੂੰ ਉਹ ਰੋਕ ਨਹੀਂ ਸਕਿਆ।
ਮੈਚ ਦੇ 68ਵੇਂ ਮਿੰਟ ਵਿਚ ਬੈਲਜੀਅਮ ਨੇ 2-0 ਦੀ ਬੜ੍ਹਤ ਬਣਾ ਲਈ। ਹੈਜਰਡ ਨੇ ਬਾਲ ਕੇਵਿਨ ਡੀ ਬਿਊਰਨ ਨੂੰ ਦਿੱਤੀ, ਜਿਸ ਨੇ ਬਾਲ ਨੂੰ ਅੱਗੇ ਰੋਮੇਲੂ ਲੁਕਾਕੂ ਨੂੰ ਦਿੱਤਾ ਤੇ ਲੁਕਾਕੂ ਦਾ ਸ਼ਾਨਦਾਰ ਹੈਡਰ ਗੋਲ ਵਿਚ ਜਾ ਵੜਿਆ।
ਮਾਨਚੈਸਟਰ ਯੂਨਾਈਟਿਡ ਦੇ ਸਟ੍ਰਾਈਕਰ ਲੁਕਾਕੂ ਨੇ 75ਵੇਂ ਮਿੰਟ ਵਿਚ ਬਾਲ ਨੂੰ ਸੰਭਾਲਿਆ ਤੇ ਬਾਲ ਨੂੰ ਚਿੱਪ ਕਰ ਕੇ ਪੇਨੇਡੋ ਦੇ ਉਪਰੋਂ ਕੱਢ ਕੇ ਗੋਲ ਵਿਚ ਪਹੁੰਚਾ ਦਿੱਤਾ। ਲੁਕਾਕੂ ਦਾ ਮੈਚ ਦਾ ਇਹ ਦੂਜਾ ਗੋਲ ਸੀ ਤੇ ਬੈਲਜੀਅਮ ਲਈ ਸਕੋਰ 3-0 ਹੋ ਗਿਆ।
ਬੈਲਜੀਅਮ ਇਸ ਜਿੱਤ ਤੋਂ ਬਾਅਦ ਆਪਣੇ ਪਿਛਲੇ 20 ਮੈਚਾਂ ਤੋਂ ਅਜੇਤੂ ਹੈ। ਉਸ ਨੇ ਆਪਣੇ ਗਰੁੱਪ ਵਿਚ ਟਿਊਨੇਸ਼ੀਆ ਤੇ ਇੰਗਲੈਂਡ ਨਾਲ ਖੇਡਣਾ ਹੈ।
ਨੇਮਾਰ ਨੂੰ ਰੋਕਣ 'ਚ ਸਫਲ ਰਹੀ ਸਵਿਟਜ਼ਰਲੈਂਡ
NEXT STORY