ਬੋਨ, (ਬਿਊਰੋ)— ਰੂਸੀ ਟੀਮ ਨੂੰ ਪਯੋਂਗਯਾਂਗ 'ਚ ਹੋਣ ਵਾਲੀਆਂ ਪੈਰਾਲਿੰਪਿਕ ਵਿੰਟਰ ਖੇਡਾਂ ਤੋਂ ਪਾਬੰਦੀਸ਼ੁਦਾ ਕੀਤਾ ਜਾਵੇਗਾ ਪਰ ਖਿਡਾਰੀਆਂ ਨੂੰ ਨਿੱਜੀ ਤੌਰ 'ਤੇ ਬਦਲਵੇਂ ਝੰਡੇ ਹੇਠ ਖੇਡਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਕੌਮਾਂਤਰੀ ਓਲੰਪਿਕ ਕਮੇਟੀ ਨੇ ਅੱਜ ਇਹ ਜਾਣਕਾਰੀ ਦਿੱਤੀ।
ਅਗਲੇ ਮਹੀਨੇ ਹੋਣ ਵਾਲੀਆਂ ਵਿੰਟਰ ਓਲੰਪਿਕ ਖੇਡਾਂ ਵਿਚ ਕਿਸੇ ਵੀ ਰੂਸੀ ਖਿਡਾਰੀ ਦੀ ਹਿੱਸੇਦਾਰੀ ਨੂੰ ਲੈ ਕੇ ਇਸ ਤਰ੍ਹਾਂ ਦਾ ਕਰਾਰ ਕੀਤਾ ਗਿਆ ਹੈ। ਇਨ੍ਹਾਂ ਖੇਡਾਂ ਤੋਂ ਬਾਅਦ ਹੀ ਪੈਰਾਲਿੰਪਿਕ ਖੇਡਾਂ ਹੋਣਗੀਆਂ। ਰੂਸ ਨੂੰ ਆਈ. ਪੀ. ਸੀ. ਨੇ ਅਗਸਤ 2016 ਵਿਚ ਸਰਕਾਰ ਸਪਾਂਸਰ ਡੋਪਿੰਗ ਦਾ ਖੁਲਾਸਾ ਹੋਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਸੀ।
ਪ੍ਰਿਟੀ ਜ਼ਿੰਟਾ ਦੇ ਖੇਮੇ 'ਚ ਪਹੁੰਚਿਆ ਕਸ਼ਮੀਰ ਦਾ 'ਕ੍ਰਿਸ ਗੇਲ', ਜੜਦਾ ਹੈ 100-100 ਮੀਟਰ ਲੰਬੇ ਛੱਕੇ
NEXT STORY