ਕੀਵ (ਏਜੰਸੀ): ਯੂਕ੍ਰੇਨ ਨੇ ਰੂਸ ਦੇ ਸਰਹੱਦੀ ਖੇਤਰ ਰੋਸਤੋਵ ‘ਤੇ 50 ਤੋਂ ਵੱਧ ਡਰੋਨਾਂ ਨਾਲ ਹਮਲਾ ਕੀਤਾ ਹੈ। ਮਾਸਕੋ ਦੇ ਰੱਖਿਆ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੂਸ ਦੀ ਧਰਤੀ 'ਤੇ ਯੂਕ੍ਰੇਨ ਦੇ ਇਸ ਹਮਲੇ ਨੂੰ ਹੁਣ ਤੱਕ ਦੇ ਯੁੱਧ ਦੇ ਸਭ ਤੋਂ ਵੱਡੇ ਹਵਾਈ ਹਮਲੇ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਮੋਰੋਜ਼ੋਵਸਕੀ ਜ਼ਿਲ੍ਹੇ ਵਿੱਚ ਕੁੱਲ 44 ਡਰੋਨ ਦੇਖੇ ਗਏ ਅਤੇ ਨਸ਼ਟ ਕੀਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ-ਮਾਂ ਨੇ ਨਵਜੰਮੇ ਬੱਚੇ ਨੂੰ ਜ਼ਿੰਦਾ ਦਫਨਾਇਆ, 12 ਘੰਟੇ ਬਾਅਦ ਕੁਦਰਤ ਦਾ ਕ੍ਰਿਸ਼ਮਾ ਦੇਖ ਸਭ ਹੋਏ ਹੈਰਾਨ
ਮੋਰੋਜ਼ੋਵਸਕੀ ਯੂਕ੍ਰੇਨੀ ਸਰਹੱਦ ਤੋਂ ਲਗਭਗ 100 ਕਿਲੋਮੀਟਰ ਦੂਰ ਇੱਕ ਜ਼ਿਲ੍ਹਾ ਹੈ। ਰੋਸਟੋਵ ਦੇ ਗਵਰਨਰ ਵਸੀਲੀ ਗੋਲੂਬੇਵ ਨੇ ਕਿਹਾ ਕਿ ਹਮਲੇ ਵਿੱਚ ਇੱਕ ਊਰਜਾ ਪਲਾਂਟ ਨੂੰ ਨੁਕਸਾਨ ਪਹੁੰਚਿਆ ਹੈ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਰੂਸ ਦੇ ਸਰਹੱਦੀ ਖੇਤਰਾਂ ਕੁਰਸਕ, ਬੇਲਗੋਰੋਡ, ਕ੍ਰਾਸਨੋਡਾਰ ਅਤੇ ਨੇੜਲੇ ਸਾਰਾਤੋਵ ਖੇਤਰ ਵਿੱਚ ਨੌਂ ਹੋਰ ਡਰੋਨ ਦੇਖੇ ਗਏ ਹਨ। ਯੂਕ੍ਰੇਨ ਦੇ ਅਧਿਕਾਰੀਆਂ ਨੇ ਅਜਿਹੇ ਹਮਲਿਆਂ 'ਤੇ ਕੋਈ ਟਿੱਪਣੀ ਜਾਂ ਪ੍ਰਤੀਕਿਰਿਆ ਨਹੀਂ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
645.6 ਅਰਬ ਡਾਲਰ ਦੇ ਇਤਿਹਾਸਕ ਉੱਚੇ ਪੱਧਰ 'ਤੇ ਪੁੱਜਾ ਵਿਦੇਸ਼ੀ ਮੁਦਰਾ ਭੰਡਾਰ : RBI ਗਵਰਨਰ
NEXT STORY