ਬਰਮਿੰਘਮ, (ਬਿਊਰੋ)— ਸਾਬਕਾ ਨੰਬਰ ਇਕ ਭਾਰਤੀ ਖਿਡਾਰਨ ਸਾਇਨਾ ਨੇਹਵਾਲ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਪਹਿਲੇ ਹੀ ਰਾਊਂਡ ਵਿਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਤਾਈਪੇ ਦੀ ਤੇਈ ਜੂ ਯਿੰਗ ਕੋਲੋਂ ਸਿਰਫ 38 ਮਿੰਟ ਵਿਚ 14-21, 18-21 ਨਾਲ ਹਾਰ ਕੇ ਬਾਹਰ ਹੋ ਗਈ। ਸਾਲ 2015 ਵਿਚ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਵਾਲੀ ਸਾਇਨਾ ਮੌਜੂਦਾ ਵਿਸ਼ਵ ਰੈਂਕਿੰਗ ਵਿਚ 11ਵੇਂ ਨੰਬਰ 'ਤੇ ਹੈ। ਉਸ ਦੇ ਸਾਹਮਣੇ ਪਹਿਲੇ ਹੀ ਦੌਰ ਵਿਚ ਪਿਛਲੇ ਚੈਂਪੀਅਨ ਜੂ ਯਿੰਗ ਦੀ ਚੁਣੌਤੀ ਹੈ। ਸਾਇਨਾ ਦਾ ਤਾਈਪੇ ਦੀ ਚੋਟੀ ਦੀ ਖਿਡਾਰਨ ਖਿਲਾਫ 5-9 ਦਾ ਕਰੀਅਰ ਰਿਕਾਰਡ ਸੀ, ਜੋ ਹੁਣ 5-10 ਹੋ ਗਿਆ ਹੈ।
ਸਾਇਨਾ ਨੇ ਚੋਟੀ ਦਾ ਦਰਜਾ ਪ੍ਰਾਪਤ ਯਿੰਗ ਕੋਲੋਂ ਹੁਣ ਆਪਣੇ ਪਿਛਲੇ 8 ਮੁਕਾਬਲੇ ਲਗਾਤਾਰ ਗੁਆ ਦਿੱਤੇ ਹਨ। ਸਾਇਨਾ ਨੇ ਯੂ ਯਿੰਗ ਨੂੰ ਆਖਰੀ ਵਾਰ 2013 ਦੇ ਸਵਿਸ ਓਪਨ ਵਿਚ ਹਰਾਇਆ ਸੀ ਪਰ ਉਸ ਤੋਂ ਬਾਅਦ ਉਹ ਲਗਾਤਾਰ ਉਸ ਤੋਂ ਹਾਰ ਝੱਲ ਰਹੀ ਹੈ। ਇਸ ਵਿਚਾਲੇ ਮਹਿਲਾ ਡਬਲਜ਼ ਵਿਚ ਜੇ ਮੇਘਨਾ ਅਤੇ ਪੂਰਵਿਸ਼ਾ ਰਾਮ ਦੀ ਜੋੜੀ ਨੂੰ 5ਵੀਂ ਸੀਡ ਜਾਪਾਨੀ ਜੋੜੀ ਸ਼ਿਹੋ ਤਨਾਕਾ ਅਤੇ ਕੋਹਾਰੂ ਯੋਨੇਮੋਤੋ ਨੇ ਸਿਰਫ 27 ਮਿੰਟ ਵਿਚ 21-14, 21-11 ਨਾਲ ਨਿਪਟਾ ਦਿੱਤਾ।
ਸ਼੍ਰੀਕਾਂਤ-ਸਿੰਧੂ ਦੂਜੇ ਦੌਰ 'ਚ
ਤੀਸਰਾ ਦਰਜਾ ਪ੍ਰਾਪਤ ਕਿਦਾਂਬੀ ਸ਼੍ਰੀਕਾਂਤ ਨੇ ਸਖਤ ਮੁਕਾਬਲੇ ਵਿਚ ਜਿੱਤ ਹਾਸਲ ਕਰ ਕੇ ਦੂਸਰੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਉਹ ਪਹਿਲੀ ਵਾਰ ਫਰਾਂਸ ਦੇ ਬ੍ਰਾਈਸ ਲੇਵਰਦੇਜ ਨਾਲ ਖੇਡ ਰਿਹਾ ਸੀ। ਵਿਸ਼ਵ ਰੈਂਕਿੰਗ ਵਿਚ ਵੀ ਤੀਸਰੇ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਨੇ 23ਵੀਂ ਰੈਂਕਿੰਗ ਦੇ ਲੇਵਰਦੇਜ ਨੂੰ 59 ਮਿੰਟ ਦੇ ਮੈਰਾਥਨ ਸੰਘਰਸ਼ ਵਿਚ 7-21, 21-14, 22-20 ਨਾਲ ਹਰਾਇਆ। ਸ਼੍ਰੀਕਾਂਤ ਨੇ ਪਹਿਲੀ ਗੇਮ ਆਸਾਨੀ ਨਾਲ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕੀਤੀ। ਚੌਥੀ ਸੀਡ ਪੀ. ਵੀ ਸਿੰਧੂ ਨੇ ਪਹਿਲੇ ਰਾਊਂਡ ਵਿਚ ਥਾਈਲੈਂਡ ਦੀ ਪੋਰਨਪਾਵੀ ਚੋਕੂਵਾਂਗ ਨੂੰ 20-22, 21-17, 21-9 ਨਾਲ ਹਰਾ ਕੇ ਦੂਜੇ ਦੌਰ 'ਚ ਜਗ੍ਹਾ ਬਣਾਈ।
ਰਾਸ਼ਿਦ ਲਤੀਫ ਨੇ ਧੋਨੀ ਨੂੰ ਨਹੀਂ ਇਸ ਖਿਡਾਰੀ ਨੂੰ ਦੱਸਿਆ ਦੁਨੀਆ ਦਾ ਬੈਸਟ ਵਿਕਟਕੀਪਰ
NEXT STORY